Popular Countries

Gippy Grewal ਦਾ ਗੀਤ 'VIGAD GAYA' ਹੋਇਆ ਰਿਲੀਜ਼, ਗੀਤ ਛਾਇਆ ਸੋਸ਼ਲ ਮੀਡੀਆ ‘ਤੇ,ਦੇਖੋ ਵੀਡੀਓ

By Harpreet Kaur . 13th May 2020 04:18pm
Gippy Grewal ਦਾ ਗੀਤ 'VIGAD GAYA' ਹੋਇਆ ਰਿਲੀਜ਼, ਗੀਤ ਛਾਇਆ ਸੋਸ਼ਲ ਮੀਡੀਆ ‘ਤੇ,ਦੇਖੋ ਵੀਡੀਓ


ਪਾਲੀਵੁਡ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਅੱਜ ਉਹ ਤਰੱਕੀ ਦੇ ਉਸ ਮੁਕਾਮ ‘ਤੇ ਹਨ ਜਿਹਨਾਂ ਦੀ ਦੇਸ਼ਾ – ਵਿਦੇਸ਼ਾ ‘ਚ ਬਹੁਤ ਹੀ ਸਰਾਹਨਾ ਕੀਤੀ ਜਾਂਦੀ ਹੈ। ਲੌਕਡਾਊਨ ਦੌਰਾਨ ਜਿੱਥੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ ਉੱਥੇ Gippy Grewal ਨੇ ਘਰ ਵਿੱਚ ਰਹਿ ਕੇ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗੀਤ ਰਿਲੀਜ਼ ਕੀਤਾ ਹੈ। ਜੀ ਹਾਂ 'VIGAD GAYA' ਟਾਈਟਲ ਹੇਠ Gippy Grewal ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਇਹ ਗੀਤ ਬੀਟ ਸੌਂਗ ਹੈ ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
ਤੁਸੀ ਨਜ਼ਰ ਮਾਰੋ ਉਹਨਾਂ ਦੀ ਇਸ ਗੀਤ ਦੀ ਵੀਡੀਓ 'ਤੇ 





ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ Rav Hanjra ਦੀ ਕਲਮ ਜੋ ਨਿਕਲੇ ਨੇ ਅਤੇ Snappy ਨੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਨੇ । ਗੀਤ ਦਾ ਸ਼ਾਨਦਾਰ ਵੀਡੀਓ Sukh Sanghera ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ Gippy Grewal ਵਿਦੇਸ਼ੀ ਮਾਡਲਾਂ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । Humble Music ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । 







ਜੇ ਗੱਲ ਕਰੀਏ Gippy Grewal ਦੇ ਵਰਕ ਫਰੰਟ ਦੀ ਤਾਂ ਉਹ ਲਾਕਡਾਊਨ ‘ਚ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਇਸ ਤੋਂ ਪਹਿਲਾਂ ਉਹ Nach Nach , ਗੀਤ ਦੇ ਨਾਲ ਦਰਸ਼ਕਾਂ ਐਂਨਟਰਟੇਨਮੈਂਟ ਕਰ ਚੁੱਕੇ ਨੇ। ਇਸ ਗੀਤ ‘ਚ Jazzy B , Sidhu Moose Wala , Bohemia , Gippy Grewal, Sargun Mehta , Neeru Bajwa , Parmish Verma , Ranjit Bawa , Jassie Gill , Babbal Rai , Prince Narula , Yuvika Chaudhary , Kulshan Sandhu  ਨਜ਼ਰ ਆ ਰਹੇ ਨੇ ।