Popular Countries

Gurjazz ਤੇ R Nait ਆਪਣੇ ਫੈਨਜ਼ ਲਈ ਲੈਕੇ ਆ ਰਹੇ ਨੇ ਖਾਸ ਤੋਹਫ਼ਾ , ਸਾਂਝਾ ਕੀਤਾ ਪੋਸਟਰ

By Harpreet Kaur . 30th May 2020 04:15pm
Gurjazz ਤੇ R Nait ਆਪਣੇ ਫੈਨਜ਼ ਲਈ ਲੈਕੇ ਆ ਰਹੇ ਨੇ ਖਾਸ ਤੋਹਫ਼ਾ , ਸਾਂਝਾ ਕੀਤਾ ਪੋਸਟਰ




ਪੰਜਾਬੀ ਗਾਇਕ Gurjazz ਕਾਫੀ ਸਮੇਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ 'Average' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦੀ ਅਪਡੇਟ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟਰ ਰਾਹੀਂ ਸਾਂਝੀ ਕੀਤੀ ਹੈ। ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਦੇਖੋ ਪੋਸਟਰ 





ਇਸ ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ  ਇਸ ਗੀਤ ਨੂੰ Gurjazz ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ ਤੇ R Nait ਫੀਚਰਿੰਗ ਕਰਨਗੇ । ਗੀਤ ਦੇ ਬੋਲ R Nait ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Syco Style ਵਾਲਿਆਂ ਦਾ ਸੁਣਨ ਨੂੰ ਮਿਲੇਗਾ । ਗੀਤ ਦਾ ਵੀਡੀਓ Badnam Bande ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਫੈਨਜ਼ ਬਹੁਤ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਨੇ।




Gurjazz ਇਸ ਤੋਂ ਪਹਿਲਾਂ ਵੀ Yaari Teri , Katal Maaf , Gussa Jatti Da , Munda Jatt Da, Sirra Bande ,Sardar ,Haware  ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ ।


View this post on Instagram

Ki haal chaal mittro??

A post shared by Gurjazz (@gurjazz) on



ਅਸੀਂ Gurjazz  ਤੇ R Nait ਨੂੰ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਲਈ ਸ਼ੁੱਭਕਾਮਨਵਾਂ ਦਿੰਦੇ ਹਾਂ ਅਤੇ ਤੁਸੀ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।