Popular Countries

Gurlez Akhtar ਤੇ R Nait ਦਾ ਗੀਤ ‘DISTANCE AGE’ ਦਰਸ਼ਕਾਂ ਦੇ ਹੋਇਆ ਰੁਬਰੂ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ

By Harpreet Kaur . 24th July 2020 11:53am
Gurlez Akhtar ਤੇ R Nait ਦਾ ਗੀਤ ‘DISTANCE AGE’ ਦਰਸ਼ਕਾਂ ਦੇ ਹੋਇਆ ਰੁਬਰੂ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ




ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ R Nait ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿਦੇ ਹਨ ਅਤੇ ਆਪਣੀ ਹਰ ਇਕ ਜਾਣਕਾਰੀ ਸੋਸ਼ਲ ਮੀਡਿਆ ਰਹੀ ਆਪਣੇ ਫ਼ੈਨਜ ਨੂੰ ਦਿੰਦੇ ਰਹਿੰਦੇ ਹਨ। ਪੰਜਾਬੀ ਗਾਇਕ R Nait ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ਦਾ ਐਲਾਨ ਕੀਤਾ ਸੀ ਹੁਣ  'DISTANCE AGE' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ , ਤੇ ਦਰਸ਼ਕਾਂ ਨੂੰ ਗੀਤ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਤੁਸੀ ਨਜ਼ਰ ਮਾਰੋ ਉਨ੍ਹਾਂ ਦੇ ਇਸ ਗੀਤ ਤੇ। 




 ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਖੁਦ R Nait ਦੀ ਕਲਮ ‘ਚੋਂ ਨਿਕਲੇ ਨੇ ਤੇ ਗੀਤ ਨੂੰ ਉਹ ਆਪਣੀ ਆਵਾਜ਼ ਦੇ ਨਾਲ ਸ਼ਿੰਗਰਦੇ ਹੋਏ ਨਜ਼ਰ ਆ ਰਹੇ ਨੇ ਤੇ Gurlez Akhtar ਫੀਚਰਿੰਗ ਕਰਦੇ ਨਜ਼ਰ ਆ ਰਹੇ ਨੇ। ਗੀਤ ‘ਚ ਮਿਊਜ਼ਿਕ ਦਿੱਤਾ Mistabaaz ਗੀਤ ਦਾ ਵੀਡੀਓ Tru Makers ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਯੂਟਿਊਬ ਤੇ Time Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ । ਦਰਸ਼ਕ ਨੂੰ ਉਹਨਾਂ ਦੇ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ । 



ਅੱਜੇ ਤੱਕ R Nait ਨੇ ਜਿੰਨੇ ਵੀ ਗੀਤ ਗਾਏ ਨੇ ਉਹ ਉਨ੍ਹਾਂ ਦੀ ਖੁਦ ਦੀ ਕਲਮ ‘ਚੋਂ ਨਿਕਲੇ ਹੋਏ ਹਨ। R Nait ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਕ ਤੋਂ ਇਕ ਸੁਪਰਹਿੱਟ ਗੀਤ ਦਿਤੇ ਹਨ ਜਿਸ ਕਰਨ ਉਹ ਸਾਰੇ ਹੀ ਗੀਤ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਹਨਾਂ ਦੇ ਹਿੱਟ ਗੀਤ Kaali Range, Regret, Struggler ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਵਾਹ ਵਾਹੀ ਖੱਟ ਚੁੱਕੇ ਹਨ।