Popular Countries

Gurnam Bhullar ਨੇ ਆਪਣੀ ਐਲਬਮ ਦਾ ਦੂਜਾ ਗੀਤ 'Peg Vi Yaaran Naa' ਦਾ ਪੋਸਟਰ ਕੀਤਾ ਸਾਂਝਾ

By Harpreet Kaur . 14th February 2020 01:10pm
Gurnam Bhullar ਨੇ ਆਪਣੀ ਐਲਬਮ ਦਾ ਦੂਜਾ ਗੀਤ 'Peg Vi Yaaran Naa' ਦਾ ਪੋਸਟਰ ਕੀਤਾ ਸਾਂਝਾ



ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਸਟਾਰ ਹਨ,ਪਰ ਡਾਇਮੰਡ ਸਟਾਰ ਇਕ ਹੀ ਹੈ,ਯਾਨੀ ਕਿ Gurnam Bhullar ਉਹ ਇਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰਾ ਵੀ ਹਨ,ਬੀਤੇ ਦਿਨਾਂ ਵਿੱਚ ਉਹਨਾਂ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਜਾਣਕਾਰੀ ਦਿੱਤੀ ਸੀ,ਇਸਦਾ ਪਹਿਲਾ ਗੀਤ 'Daleri'ਸੀ ਜੋ ਕਿ ਰਿਲੀਜ਼ ਹੋ ਚੁਕਿਆ ਹੈ ਅਤੇ ਹੁਣ ਉਹਨਾਂ ਨੇ ਆਪਣੀ ਐਲਬਮ ਦੇ ਦੂਜੇ ਗੀਤ ਦਾ ਪੋਸਟਰ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੀ ਘੋਸ਼ਣਾ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।ਗੀਤ ਦੇ ਪੋਸਟਰ ਵਿੱਚ Gurnam Bhullar ਬਹੁਤ ਹੀ ਖੂਬਸੂਰਤ ਲੱਗ ਰਹੇ ਹਨ ਅਤੇ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ,Second song from album #Dead , releasing very soon #Peg vee yarah naa

ਤੁਸੀ ਹੇਠਾਂ ਦਿੱਤੇ 'Peg Vi Yaaran Naa' ਦੇ ਪੋਸਟਰ ਤੇ ਇੱਕ ਨਜ਼ਰ ਮਾਰੋ। 


'Peg Vi Yaaran Naa' ਗੀਤ ਦੇ ਕ੍ਰੇਡਿਟ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਦੇ ਬੋਲ Gill Raunta ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ laddi Gill ਨੇ ਦਿੱਤਾ ਹੈ ਅਤੇ ਇਸ ਗੀਤ ਦੀ ਵੀਡੀਓ Gary Deol ਵਲੋਂ ਤਿਆਰ ਕੀਤੀ ਗਈ ਹੈ'Peg Vi Yaaran Naa' ਗੀਤ Jass Records ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।


ਇਸ ਐਲਬਮ ਦੇ ਆਉਣ ਵਾਲੇ ਹੋਰ ਵੀ ਕਈ ਗੀਤ ਹਨ ਜਿਵੇਂ ਕਿ Dead End, Kaum Te Kalank, Parnote, daleri,Rond, KHILARE, CHalla, bai ji 




ਇਸ ਤੋਂ ਇਲਾਵਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ, Diamond, Karmawala, Pakk Thakk, Jinna Tera Main Kardi, Duniya ਜੋ ਕਿ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤੇ ਗਏ ਹਨ ਅਤੇ ਭੁੱਲਰਾਂ ਦੇ ਕਾਕੇ  Gurnam Bhullar ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਆਪਣੇ ਝੰਡੇ ਗੱਡੇ ਹਨ। ਉਹਨਾਂ ਨੇ Jhalle,Surkhi Bindi,Guddiyan Patole, High End Yaariyaan ਨਾਮ ਦੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।