Popular Countries

ਰਾਤੋਂ ਰਾਤ ਮਿਲੇ ਇਸ ਸ਼ਖਸ ਦੀ ਵੀਡੀਓ ਨੂੰ ਲੱਖਾਂ ਵਿਊਜ਼, Guru Randhawa ਨੇ ਵੀ ਸਾਂਝੀ ਕੀਤੀ ਵੀਡੀਓ, ਦੇਖੋ

By Harpreet Kaur . 25th August 2020 11:25am
ਰਾਤੋਂ ਰਾਤ ਮਿਲੇ ਇਸ ਸ਼ਖਸ ਦੀ ਵੀਡੀਓ ਨੂੰ ਲੱਖਾਂ ਵਿਊਜ਼, Guru Randhawa ਨੇ ਵੀ ਸਾਂਝੀ ਕੀਤੀ ਵੀਡੀਓ, ਦੇਖੋ



ਭਾਰਤੀ ਟੀ ਵੀ ਸੀਰੀਅਲਾਂ ਦਾ ਇੰਟਰਨੈਟ ਮੀਮ ਲੋਕਾਂ ਲਈ ਮਨੋਰੰਜਨ ਦਾ ਇੱਕ ਮਹੱਤਵਪੂਰਣ ਸਾਧਨ ਰਿਹਾ ਹੈ। ਇਸ ਸਮੇਂ ਦੌਰਾਨ, ਸੱਸ ਨੂੰਹ ਦੇ ਡਾਇਲੋਗ ਅਤੇ ਕਈ ਤਰ੍ਹਾਂ ਦੇ ਸੰਵਾਦ ਨੂੰ ਮੀਮ ਵਿੱਚ ਵਿਖਾ ਕੇ ਉਨ੍ਹਾਂ ਨੂੰ ਹਾਲਾਤਾਂ ਨਾਲ ਜੋੜਿਆ ਜਾਂਦਾ ਹੈ। ਹਾਲ ਹੀ ਵਿੱਚ ਇੱਕ ਮਸ਼ਹੂਰ ਟੀਵੀ ਸ਼ੋਅ ਸਾਥੀ ਨਿਭਣਾ ਸਾਥੀਆ ਦੀ ਸੱਸ ਨੂੰਹ ਦੀ ਗੱਲਬਾਤ ਦਾ ਇੱਕ ਸੰਗੀਤ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। 





ਇਕ ਨੌਜਵਾਨ ਸੰਗੀਤ ਨਿਰਮਾਤਾ ਨੇ ਸੰਵਾਦ ਨੂੰ ਆਟੋਟਿਊਨ ਤੇ ਰਚਨਾਤਮਕ ਹਾਰਮੋਨੀਅਮ ਬੀਟ ਨਾਲ ਜੋੜ ਦਿੱਤਾ ਹੈ।ਸੰਵਾਦ ਨੂੰ ਵਾਇਰਲ ਰੈਪ ਗੀਤ ਵਿੱਚ ਪਿਰੋਇੀਆ ਗਿਆ ਹੈ। ਔਰੰਗਾਬਾਦ ਦੇ ਇੱਕ ਗਾਇਕ-ਨਿਰਮਾਤਾ ਯਸ਼ਰਾਜ ਮੁਹਾਤੇ ਨੇ ਹਾਲ ਹੀ ਵਿੱਚ ਸਟਾਰ ਪਲੱਸ ਦੇ ਸਾਬਕਾ ਸ਼ੋਅ ‘ਸਾਥ ਨਿਭਣਾ ਸਾਥੀਆ’ ਦੇ ਇੱਕ ਛੋਟੇ ਜਿਹੇ ਦ੍ਰਿਸ਼ ਨੂੰ ਇੱਕ ਮਨੋਰੰਜਨ ਸੰਗੀਤ ਵੀਡੀਓ ਵਿੱਚ ਬਦਲ ਦਿੱਤਾ ਹੈ।



ਇਹ ਵੀਡੀਓ ਮਨੋਰੰਜਨ ਜਗਤ ਦੇ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ। ਸਿਤਾਰਿਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਵੀਡੀਓ ਨੂੰ ਸਾਂਝਾ ਕੀਤਾ ਤੇ ਪਾਲੀਵੁੱਡ ਅਦਾਕਾਰਾ Guru Randhawa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਵੀਡੀਓ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ,Long live musicians 🔥🔥🔥



ਇਸ ਤੋਂ ਇਲਾਵਾਂ ਤੁਹਾਨੂੰ ਦਸ ਦਈਏ ਕਿ ਕਈ ਹੋਰ ਵੀ ਪੰਜਾਬੀ ਕਲਾਕਾਰ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਇਹ ਵੀਡੀਓ ਲੋਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ।