Popular Countries

Harbhajan Mann ਲੈ ਕੇ ਆ ਰਹੇ ਨੇ 'Qissa Pooran Bhagat', ਸਾਂਝਾ ਕੀਤਾ ਪੋਸਟਰ

By Harpreet Kaur . 5th August 2020 01:34pm
Harbhajan Mann ਲੈ ਕੇ ਆ ਰਹੇ ਨੇ 'Qissa Pooran Bhagat', ਸਾਂਝਾ ਕੀਤਾ ਪੋਸਟਰ



ਪੰਜਾਬੀ ਗਾਇਕ Harbhajan Mann ਜੋ ਕਿ ਕਾਫੀ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ। ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਉਹ ਲੈ ਕੇ ਆ ਰਹੇ ਨੇ ਲੋਕ ਕਿੱਸੇ । ਲੋਕ ਕਿੱਸੇ ਵੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਗਾਇਕੀ ਦਾ ਇੱਕ ਅਹਿਮ ਹਿੱਸਾ ਨੇ । ਜੋ ਕਿ ਸਮੇਂ ਦੇ ਨਾਲ ਕੀਤੇ ਗੁਆਚ ਗਏ ਨੇ । ਪਹਿਲਾ ਛੰਦ ਸੱਤ ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਨੂੰ ਮੁੜ ਲੋਕਾਂ ਦੇ ਵਿਚਕਾਰ ਲੈ ਕੇ ਆ ਰਹੇ ਨੇ Harbhajan Mann ।

ਦੇਖੋ ਪੋਸਟਰ ,




ਉਨ੍ਹਾਂ ਨੇ ਆਪਣੇ ਪਹਿਲੇ ਛੰਦ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ -‘ਲੋਕ ਕਿੱਸੇ ਦੀ ਸ਼ੁਰੂਆਤ ‘Qissa Pooran Bhagat’ ਨਾਲ ਕਰ ਰਹੇ ਹਾਂ’ । ਦਰਸ਼ਕਾਂ ਇਸ ਛੰਦ ਨੂੰ ਸੁਣਨ ਦੇ ਲਈ ਬਹੁਤ ਹੀ ਉਤਸੁਕ ਨੇ । 




ਜੇ ਗੱਲ ਕਰੀਏ Harbhajan Mann ਦੀ ਤਾਂ ਉਹ ਮੁੜ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਉਹ ਪੀ.ਆਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।