Popular Countries

Hardeep Grewal ਨੇ ਆਪਣੇ ਨਵੇਂ ਗੀਤ 'SURME WALI AKH' ਗੀਤ ਦਾ ਕੀਤਾ ਐਲਾਨ

By Harpreet Kaur . 17th March 2020 12:23pm
 Hardeep Grewal ਨੇ ਆਪਣੇ ਨਵੇਂ ਗੀਤ 'SURME WALI AKH' ਗੀਤ ਦਾ ਕੀਤਾ ਐਲਾਨ


ਇਕ ਮਸ਼ਹੂਰ ਪੰਜਾਬੀ ਗਾਇਕ ਹੈ ਜਿਸ ਨੇ ਪੰਜਾਬੀ ਮਨੋਰੰਜਨ ਉਦਯੋਗ ਵਿਚ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ। ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁੱਡ ਦੇ ਮਸ਼ਹੂਰ ਗਾਇਕ Hardeep Grewal ਦੀ ਜਿਹਨਾਂ ਨੇ ਬਹੁਤ ਹੀ ਘੱਟ ਉਮਰ ਵਿੱਚ ਪੰਜਾਬੀ ਜਗਤ ਵਿੱਚ ਪ੍ਰਸਿੱਧੀ ਖੱਟ ਲਈ ਹੈ ਅਤੇ ਹਾਲ ਹੀ ਵਿੱਚ ਉਹਨਾਂ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ ਜਿਸਦੀ ਜਾਣਕਾਰੀ ਉਹਨਾਂ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਰਹੀ ਸਾਂਝੀ ਕੀਤੀ ਗਈ ਹੈ। ਗੀਤ ਦੇ ਪੋਸਟਰ ਬਾਰੇ ਤੁਹਾਨੂੰ ਦਸ ਦਈਏ ਕਿ ਉਹ ਪੋਸਟਰ ਵਿੱਚ ਬਹੁਤ ਹੀ ਵੱਖਰੇ ਲੁੱਕ ਵਿੱਚ ਨਜ਼ਰ ਆ ਰਹੇ ਨੇ ਇਹ ਪੋਸਟਰ ਨੂੰ ਉਹਨਾਂ ਦੇ ਫੈਨਜ਼ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। 

ਆਓ ਤੁਸੀ ਵੀ ਇੱਕ ਨਜ਼ਰ ਮਾਰੋ। 



ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦਾ ਟਾਈਟਲ ਹੈ 'SURME WALI AKH' ਇਸ ਗੀਤ ਦੇ ਬੋਲ Hardeep Grewal ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ Proof ਵਲੋਂ ਦਿੱਤਾ ਗਿਆ ਹੈ, ਗਾਇਕੀ ਵਿੱਚ ਸਾਥ ਦੇਣਗੇ ਖੂਬਸੂਰਤ ਗਾਇਕਾ Nitika Jain ਇਸ ਗੀਤ ਦੀ ਵੀਡੀਓ Garry Khatrao Media ਨੇ ਤਿਆਰ ਕੀਤੀ ਹੈ। 'SURME WALI AKH' ਗੀਤ ਵਿੱਚ ਮੁੱਖ ਅਦਾਕਾਰੀ ਕਰਦੇ ਹੋਏ ਖੁਦ ਨਜ਼ਰ ਆਉਣਗੇ Hardeep Grewal 

ਇਹ ਗੀਤ 24 ਮਾਰਚ ਨੂੰ Hardeep Grewal ਦੇ ਯੂਟਿਊਬ ਚੈਂਨਲ ਤੇ ਰਿਲੀਜ਼ ਕੀਤਾ ਜਾਵੇਗਾ। 



SURME WALI AKH Hareed Grewal


ਤੁਹਾਨੂੰ ਦੱਸ ਦੇਈਏ ਕਿ ਜੁਲਾਈ 2015 ਵਿੱਚ ਇਕ ਸਿੰਗਲ ਟ੍ਰੈਕ ਆਇਆ ਸੀ 'Thokar' ਜਿਸ ਤੋਂ ਬਾਅਦ ਰਾਤੋਂ ਰਾਤ ਉਹਨਾਂ ਨੂੰ ਗਾਉਣ ਵਾਲਾ ਸਿੰਗਰ Hardeep Grewal ਸਟਾਰ ਬਣ ਗਿਆ ਸੀ। ਗੀਤ ਇਨਾਂ ਜ਼ਿਆਦਾ ਪ੍ਰੇਰਨਾ ਦੇਣ ਵਾਲਾ ਸੀ ਕਿ ਬੱਚੇ, ਬੁੱਢੇ, ਜਵਾਨ ਹਰ ਇਕ ਦੀ ਜੁਬਾਨ ਤੇ ਇਹ ਗੀਤ ਚੜ ਗਿਆ ਸੀ। 


SURME WALI AKH Hareed Grewal


ਉਸ ਦੇ ਬਾਅਦ ਉਹਨਾਂ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਜਿਵੇਂ  Udaari, Paisa, Main Nai Auna, Dhaara 26 ਅਤੇ Raja Rani ਵਰਗੇ ਸੁਪਰਹਿੱਟ ਗੀਤਾਂ ਨਾਲ Hardeep Grewal ਨੇ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਹੈ। 


SURME WALI AKH Hareed Grewal


ਅਸੀਂ hardeep grewal ਦੇ ਆਉਣ ਵਾਲੇ ਸਾਰੇ ਗੀਤਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ hardeep grewal  ਦੇ ਗੀਤ SURME WALI AKH ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।  

Related Posts: