Popular Countries

Harf Cheema ਨੇ ਆਪਣੇ ਦਰਸ਼ਕਾਂ ਨੂੰ ਦਿਤੇ ਦੋ ਤੋਹਫੇ

By Harpreet Kaur . 27th January 2020 11:50am
Harf Cheema ਨੇ ਆਪਣੇ ਦਰਸ਼ਕਾਂ ਨੂੰ ਦਿਤੇ ਦੋ ਤੋਹਫੇ

ਪੰਜਾਬੀ ਮਿਊਜ਼ਿਕ ਇੰਡਸਟਰੀ ਜਿਸਦਾ ਮੁਕਾਮ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਹਰ ਰੋਜ਼ ਨਵੇਂ ਨਵੇਂ ਗੀਤ ਰਿਲੀਜ਼ ਹੋ ਰਹੇ ਹਨ ਇਸ ਦੇ ਨਾਲ ਹੀ ਸਾਡੇ ਕਲਾਕਾਰ Harf Cheema ਜੋ ਹਿੱਟ ਗੀਤ ਦੇ ਚੁਕੇ ਨੇ ਅਤੇ ਦਰਸ਼ਕਾਂ ਦੇ ਦਿਲ ਤੇ ਰਾਜ਼ ਕਰ ਰਹੇ ਹਨ ਹਾਲ ਹੀ ਵਿੱਚ ਉਹ ਆਪਣਾ ਨਵਾਂ ਗੀਤ ਲੈਕੇ ਆ ਰਹੇ ਨੇ,ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਤੁਸੀ ਹੇਠਾਂ ਦਿਤੇ ਪੋਸਟਰ ਤੇ ਨਜ਼ਰ ਮਾਰੋ। 



ਇਸ ਵੀਡੀਓ ਵਿੱਚ ਉਹਨਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਮਿਊਜ਼ਿਕ ਨਿਰਦੇਸ਼ਕ Deep Jandu ਅਤੇ ਗਾਇਕ Gurlez Akhtar ਨਜ਼ਰ ਆਉਣਗੇ।ਗੀਤ ਦੀ ਵੀਡੀਓ Savio ਵਲੋਂ ਤਿਆਰ ਕੀਤੀ ਗਈ ਹੈ ਗੀਤ ਦਾ ਸਿਰਲੇਖ ਹੈ 'Dushman40' ਇਹ ਗੀਤ geetmp3 ਦੇ ਲੇਬਲ ਹੇਠ ਜਲਦ ਰਿਲੀਜ਼ ਕੀਤਾ ਜਾਵੇਗਾ। 

Harf Cheema

Harf Cheema ਦੇ ਹਾਲ ਹੀ ਵਿੱਚ ਆਏ ਗੀਤਾਂ ਦੀ ਗੱਲ ਕਰੀਏ ਤਾਂ 'hanji' ਗੀਤ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਈ ਸੀ ਅਤੇ ਦਰਸ਼ਕਾਂ ਨੇ ਇਸ ਗੀਤ ਨੂੰ ਬਹੁਤ ਪਿਆਰ ਦਿਤਾ ਸੀ ਇਸ ਤੋਂ ਇਲਾਵਾਂ ਉਹਨਾਂ ਨੇ Pindaan Wale,Judaa,Tibbeyan Ala Jatt,Takk,Yaari Yaari,ਅਤੇ Truck ਵਰਗੇ  ਹਿੱਟ ਗੀਤ ਸਰੋਤਿਆਂ ਨੂੰ ਦਿਤੇ ਹਨ। 
 

 ਅਸੀ ਤੁਹਾਨੂੰ ਦਸ ਦਈਏ ਕਿ Harf Cheema ਦੀ ਪਤਨੀ ਦਾ ਅੱਜ ਜਨਮਦਿਨ ਹੈ। ਉਹਨਾਂ ਦੀ ਪਤਨੀ ਦਾ ਨਾਂ jasminekahlon ਹੈ। ਉਹਨਾਂ ਨੇ ਬੀਤੇ ਸਾਲ 2019 ਫਰਵਰੀ  ਵਿੱਚ ਵਿਆਹ ਕਰਵਾਇਆ ਸੀ ਅਤੇ Harf Cheema ਨੇ ਆਪਣੀ ਪਤਨੀ ਦੇ ਜਨਮਦਿਨ ਤੇ ਬਹੁਤ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ ਤੁਸੀ ਹੇਠਾਂ ਦਿਤੀ ਤਸਵੀਰ ਤੇ ਇੱਕ ਨਜ਼ਰ ਮਾਰੋ। 

Harf Cheema Songs


Related Posts: