Popular Countries

Harjit Harman ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Dil Diya Fardan'

By Harpreet Kaur . 17th February 2020 10:42am
Harjit Harman ਲੈ ਕੇ ਆ ਰਹੇ  ਨੇ ਆਪਣਾ ਨਵਾਂ ਗੀਤ 'Dil Diya Fardan'


ਪੰਜਾਬੀ ਇੰਡਸਟਰੀ ਵਿੱਚ ਕਈ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਆਪਣੀ ਸਾਫ-ਸੁਥਰੀ ਗਾਇਕੀ ਤੇ ਬੁਲੰਦ ਆਵਾਜ਼ ਦੇ ਸਦਕੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਥਾਂ ਬਣਾਈ ਹੈ ਉਹਨਾਂ ਵਿੱਚੋ ਇੱਕ ਨਾਮ ਹੈ Harjit Harman, ਉਹਨਾਂ ਦੇ ਖੂਬਸੂਰਤ ਗੀਤ ਸਦਾਬਹਾਰ ਹਨ ਜਿੰਨਾ ਨੂੰ ਦਰਸ਼ਕ ਹਰ ਮਾਹੌਲ ਵਿਚ ਸੁਣ ਸਕਦੇ ਹਨ ਇਸ ਦੇ ਨਾਲ ਹੀ Harjit Harman ਆਪਣੇ ਦਰਸ਼ਕਾਂ ਲਈ ਇੱਕ ਖਾਸ ਅਤੇ ਨਵਾਂ ਗੀਤ ਲੈ ਕੇ ਆ ਰਹੇ ਰਹੇ ਨੇ ਜਿਸ ਦਾ ਸਿਰਲੇਖ ਹੈ 'Dil Diya Fardan' 


ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 

Dil Diya Fardan Harjit Harman
 

'Dil Diya Fardan' ਗੀਤ ਦੇ ਕ੍ਰੇਡਿਟ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ Harjit Harman ਵਲੋਂ ਗਾਇਆ ਗਿਆ ਹੈ ਇਸ ਗੀਤ ਦੇ ਬੋਲ Bachan Bedil ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸੰਗੀਤ Mix Singh ਨੇ ਦਿੱਤਾ ਹੈ 'Dil Diya Fardan' ਗੀਤ ਦੀ ਵੀਡੀਓ b2gether ਨੇ ਤਿਆਰ ਕੀਤੀ ਹੈ ਦੱਸਣ ਯੋਗ ਹੈ ਕਿ ਦਰਸ਼ਕ Harjit Harman ਦੇ ਹਰ ਆਉਣ ਵਾਲੇ ਗੀਤ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਹਨ।ਇਹ ਗੀਤ Mad 4 Music ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।



Harjit Harman ਦੇ ਹੋਰ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ ਉਹਨਾਂ ਨੇ Jatti, Pardesi, Punjab Di Taraan, Diljaani, Sajan Mila De Rabba ਅਤੇ Dilaan Nu Sadaa ਵਰਗੇ ਹੋਰ ਕਈ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾਂ ਉਹਨਾਂ ਨੇ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਕਦਮ ਰੱਖਿਆ ਅਤੇ Kurmaiyan,Raula Pai Gaya ਵਰਗੀਆਂ ਫ਼ਿਲਮਾਂ ਕੀਤੀਆਂ ਹਨ। 

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Harjit Harman ਦੇ ਗੀਤ ‘Dil Diya Fardan  ਬਾਰੇ ਕਿੰਨੇ ਉਤਸੁਕ ਹੋ।ਹੋਰ ਅਜਿਹੇ ਅਪਡੇਟਾਂ ਲਈ,Gabruu.com ਨੂੰ ਫਾਲੋ ਕਰੋ।  

Related Posts: