Popular Countries

Harrdy Sandhu ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨੇ ਇੱਕ ਵੱਡਾ ਤੋਹਫ਼ਾ

By Harpreet Kaur . 3rd March 2020 12:28pm
Harrdy Sandhu ਆਪਣੇ ਫੈਨਜ਼ ਲਈ ਲੈ ਕੇ ਆ ਰਹੇ ਨੇ ਇੱਕ ਵੱਡਾ ਤੋਹਫ਼ਾ



ਪਾਲੀਵੁੱਡ ਦੇ ਸਿਤਾਰੇ ਅਕਸਰ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ ਉਹਨਾਂ ਵਿੱਚੋ ਇੱਕ ਮਸ਼ਹੂਰ ਕਲਾਕਾਰ ਹੈ Harrdy Sandhu ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ ਜਿਸਦੀ ਅਪਡੇਟ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਗੀਤ ਦੇ ਪੋਸਟਰ ਰਹੀ ਸਾਂਝੀ ਕੀਤੀ ਹੈ। ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਤੁਸੀ ਇੱਕ ਨਜ਼ਰ ਮਾਰੋ ਉਹਨਾਂ ਦੇ ਇਸ ਪੋਸਟਰ ਤੇ 



ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਗੀਤ ਦਾ ਸਿਰਲੇਖ ਹੈ, 'JEE KARR DAA' ਇਸ ਗੀਤ ਦੇ ਬੋਲ Mellow D ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ Akull ਨੇ ਦਿੱਤਾ ਹੈ ਅਤੇ Harrdy Sandhu  ਇਸ ਗੀਤ ਨੂੰ ਆਪਣੀ ਮਧੁਰ ਅਵਾਜ਼ ਨਾਲ ਗਾਉਣਗੇ। 'JEE KARR DAA' ਗੀਤ ਬਹੁਤ ਜਲਦ sony m usic ਦੇ ਲੇਬਲ ਹੇਠ 6 ਮਾਰਚ 2020 ਨੂੰ ਰਿਲੀਜ਼ ਕੀਤਾ ਜਾਵੇਗਾ।ਉਮੀਦ ਕੀਤੀ ਜਾਂਦੀ ਹੈ ਕਿ Harrdy Sandhu ਦੇ ਬਾਕੀ ਗੀਤਾਂ ਵਾਂਗ ਹੀ ਇਸ ਗੀਤ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲੇਗਾ।

Harrdy Sandhu ਦੇ ਆਏ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ ਉਹਨਾਂ ਨੇ Soch, Naa Ji Naa, Dance Like, Balle Balle, Yaar Superstar, Naah Goriye ਅਤੇ Yaarr Ni Milyaa ਵਰਗੇ ਕਈ ਹੋਰ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਹੈ। 


Harrdy Sandhu Movie

Harrdy Sandhu Movie

ਇਸ ਤੋਂ ਇਲਾਵਾਂ Harrdy Sandhu ਜਿੱਥੇ ਪਾਲੀਵੁੱਡ ਵਿੱਚ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ। ਉੱਥੇ ਹੀ ਪੰਜਾਬੀ ਅਦਾਕਾਰ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਬਿਖੇਰਦੇ ਭੀ ਨਜ਼ਰ ਆਉਣਗੇ। ਜੀ ਹਾਂ ਨਿਰਦੇਸ਼ਕ Kabir Khan ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਹੋ ਗਿਆ ਹੈ। ਇਸ ਫਿਲਮ ਵਿੱਚ Ranveer Singh ਤੋਂ ਇਲਾਵਾ 7 ਹੋਰ ਅਦਾਕਾਰ  – Tahir Raj Osin, Jiva, Shakib Saleem, Jatin Sarna, Chirag Patil, Dinkar Sharma ਅਤੇ Nishant Dahiya ਦੇ ਲੁਕਸ ਸਾਹਮਣੇ ਆ ਚੁੱਕੇ ਹਨ। ਇਹ 10 ਅਪ੍ਰੈਲ 2020 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਵੇਗੀ।

Related Posts: