Popular Countries

ਆਪਣੇ ਪਿਤਾ ਦੇ ਜਨਮ ਦਿਨ ‘ਤੇ Neeru Bajwa ਨੇ ਕੁਝ ਇਸ ਤਰ੍ਹਾਂ ਸਾਂਝੀ ਕੀਤੀ ਤਸਵੀਰ,ਤੁਸੀ ਦੇਖੋ

By Harpreet Kaur . 7th April 2020 11:41am
ਆਪਣੇ ਪਿਤਾ ਦੇ ਜਨਮ ਦਿਨ ‘ਤੇ Neeru Bajwa ਨੇ ਕੁਝ ਇਸ ਤਰ੍ਹਾਂ ਸਾਂਝੀ ਕੀਤੀ ਤਸਵੀਰ,ਤੁਸੀ ਦੇਖੋ



Neeru Bajwa ਪਾਲੀਵੁਡ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। Neeru Bajwa ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।ਪੰਜਾਬੀ ਇੰਡਸਟਰੀ ਦੀ ਬਾਕਮਾਲ ਅਦਾਕਾਰਾ Neeru Bajwa ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਮਤਲਬ ਕਿ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । 



ਇਸ ਤਸਵੀਰ ‘ਚ ੳਉਹਨਾਂ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ। ਅੱਜ Neeru Bajwa ਨੇ ਪਿਤਾ  ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਇਹ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਪਿਤਾ ਨੂੰ ਬਰਥਡੇ ਵਿੱਸ਼ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ ।

“ਆਈ ਲਵ ਯੂ ਡੈਡ, ਆਈ ਮਿਸ ਯੂ”, ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਦਾ ਪੂਰਾ ਪਰਿਵਾਰ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਨੀਰੂ ਬਾਜਵਾ ਆਪਣੀ ਜ਼ਿੰਦਗੀ ਦੇ ਬਾਰੇ ਅਤੇ ਆਪਣੀ ਪ੍ਰੋਫੈਸ਼ਨ ਬਾਰੇ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਤੁਸੀ ਇੱਕ ਨਜ਼ਰ ਮਾਰੋ।

View this post on Instagram

Happy birthday Dad❤️ we love you miss you

A post shared by Neeru Bajwa (@neerubajwa) on



ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ Neeru Bajwa ਨੇ ਪਾਲੀਵੁੱਡ ‘ਚ ਵੀ ਨਾਮ ਕਮਾਇਆ ਹੈ । ੳਉਹਨਾਂ ਨੇ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । 

Neeru Bajwa  ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੋ ਜੁੜਵਾਂ ਬੇਟੀਆਂ ਨੂੰ ਜਨਮ ਦਿੱਤਾ ਹੈ ਜਿਸ ਦੀ ਖਬਰ ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸੀ। Neeru Bajwa  ਇੱਕ ਅਜਿਹੀ ਅਦਾਕਾਰਾ ਹੈ ਜਿਹਨਾਂ ਨੂੰ ਫਿਲਮਾਂ ‘ਚ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਮਿਲੇ ਤਾਂ ਉਸ ਕਿਰਦਾਰ ‘ਚ ਉਹ ਜਾਨ ਪਾ ਦਿੰਦੇ ਹਨ। Neeru Bajwa ਨੂੰ ਪਾਲੀਵੁਡ ਦੀ ਅਦਾਕਾਰੀ ਕੁਈਨ ਵੀ ਕਿਹਾ ਜਾਂਦਾ ਹੈ।


Related Posts: