Popular Countries

'Mitran Da Naa' ਗੀਤ ਵਿੱਚ Ninja ਦਿਖਣਗੇ ਆਪਣੇ ਅਸਲੀ ਰੂਪ ਵਿੱਚ

By Harpreet Kaur . 8th January 2020 12:07pm
'Mitran Da Naa' ਗੀਤ ਵਿੱਚ Ninja ਦਿਖਣਗੇ ਆਪਣੇ ਅਸਲੀ ਰੂਪ ਵਿੱਚ

Ninja ਇਕ ਮਸ਼ਹੂਰ ਪੰਜਾਬੀ ਕਲਾਕਾਰ ਹੈ ਅਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ Roi Na, Hawa De Warke, Jinne Saah,thokda Reha, Gabru ਅਤੇ Challenge ਵਰਗੇ ਕਈ ਸੁਪਰਹਿੱਟ ਗੀਤ ਦਿਤੇ ਹਨ।ਦਰਸ਼ਕਾਂ ਵਲੋਂ ਵੀ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੁਣ ਉਹ ਇਕ ਵਾਰ ਫਿਰ ਆਪਣੇ ਦਰਸ਼ਕਾਂ ਲਈ ਨਵੇਂ ਸਾਲ ਦੀ ਸ਼ੁਰੁਆਤ ਵਿੱਚ ਨਵਾਂ ਗੀਤ ਲੈਕੇ ਆ ਰਹੇ ਨੇ ਜਿਸਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ।




'Mitran Da Naa' ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦੇ ਬੋਲਾਂ ਨੂੰ Pardeep Malik ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ,Desi Crew ਨੇ ਮਿਊਜ਼ਿਕ ਦਿੱਤਾ ਹੈ ਅਤੇ ਗੀਤ ਦਾ ਅਧਿਕਾਰਤ ਵੀਡੀਓ Mahi Sandhu, Joban Sandhu ਅਤੇ B2Gether Pros ਨੇ ਤਿਆਰ ਕੀਤਾ ਹੈ।'Mitran Da Naa'ਗੀਤ 11 ਜਨਵਰੀ ਨੂੰ  ਵ੍ਹਾਈਟ ਹਿੱਲ ਸਟੂਡੀਓ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਤਹਿਤ ਰਿਲਿਜ਼ ਕੀਤਾ ਜਾਵੇਗਾ।  


Kalla Changa Song Ninja


ਹਾਲ ਹੀ ਉਹਨਾਂ ਨੇ ਆਪਣਾ ਗੀਤ 'Kalla Changa' ਰਿਲੀਜ਼ ਕੀਤਾ ਸੀ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ।ਇਸ ਗੀਤ ਨੂੰ Jaani ਨੇ ਲਿਖਿਆ ਸੀ,B Praak ਨੇ ਸੰਗੀਤ ਦਿੱਤਾ ਸੀ ਅਤੇ ਗੀਤ ਦੀ ਵੀਡੀਓ ਨੂੰ Sukh Sanghera ਨੇ ਤਿਆਰ  ਕੀਤਾ ਸੀ। 'Kalla Changa'ਦੀ ਵੀਡੀਓ ਨੂੰ ਦਰਸ਼ਕਾਂ ਵਲੋਂ ਅਧਿਕਾਰਤ ਵੀਡੀਓ 'ਤੇ 11 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ ਹਨ। 

ਤੁਸੀ ਸਾਨੂੰ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ ਅੱਜ ਤਕ Ninja ਦਾ ਤੁਹਾਡਾ ਮਨਪਸੰਦ ਗੀਤ ਕਿਹੜਾ ਹੈ ਅਤੇ ਹੋਰ ਅਜਿਹੇ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ।  


Related Posts: