Popular Countries

Jaani ਤੇ B Praak ਆਪਣੇ ਫੈਨਜ਼ ਲਈ ਲੈਕੇ ਆ ਰਹੇ ਨੇ ਇਹ ਸਰਪ੍ਰਾਈਜ਼ , ਦੇਖੋ ਤਸਵੀਰ

By Harpreet Kaur . 29th July 2020 04:18pm
Jaani ਤੇ B Praak ਆਪਣੇ ਫੈਨਜ਼ ਲਈ ਲੈਕੇ ਆ ਰਹੇ ਨੇ ਇਹ ਸਰਪ੍ਰਾਈਜ਼ , ਦੇਖੋ ਤਸਵੀਰ




ਪੰਜਾਬੀ ਗਾਇਕ Jaani ਅਤੇ B praak ਇਨੀ ਦਿਨੀਂ ਕਾਫੀ ਚਰਚਾ ਵਿਚ ਬਣੇ ਹੋਏ ਹਨ। ਦਰਅਸਲ Jaani ਅਤੇ B Praak ਫੈਨਜ਼ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ  B Praak ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। Jaani ਤੇ  B pPaak ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹਰਿਆਣਵੀਂ ਗੀਤਾਂ ‘ਚ ਹੱਥ ਅਜਮਾਉਣ ਲਈ ਜਾਨੀ ਤੇ ਬੀ ਪਰਾਕ ਤਿਆਰ ਹਨ।

ਦੇਖੋ ਤਸਵੀਰ। 








ਦੱਸ ਦਈਏ ਕਿ Jaani ਅਤੇ B Praak ਦੀ ਜੋੜੀ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇਹ ਜੋੜੀ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੇ ਹਿੱਟ ਗੀਤਾਂ ਦਾ ਕਮਾਲ ਦਿਖਾ ਚੁੱਕੀ ਹੈ। ਹੁਣ Jaani ਅਤੇ B Praak ਦੀ ਜੋੜੀ ਇੱਕ ਵਾਰ ਫਿਰ ਸਭ ਦਾ ਮਨੋਰੰਜਨ ਕਰੇਗੀ। ਦੋਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਜੋੜੀ ਦੇ ਹਰਿਆਣਵੀਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ।