Popular Countries

Janta Curfew: Gurdas Maan ਨੇ ਛੱਤ ‘ਤੇ ਚੜ੍ਹ ਕੇ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈਆਂ ਤਾੜੀਆਂ

By Harpreet Kaur . 23rd March 2020 11:24am
Janta Curfew: Gurdas Maan ਨੇ ਛੱਤ ‘ਤੇ ਚੜ੍ਹ ਕੇ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈਆਂ ਤਾੜੀਆਂ





ਜਨਤਾ ਕਰਫਿਊ ਤੇ ਪੂਰੇ ਦੇਸ਼ ’ਚ ਲੋਕਾਂ ਨੇ ਐਤਵਾਰ ਦੀ ਸ਼ਾਮ ਨੂੰ ਘੰਟੀਆਂ, ਥਾਲੀਆਂ ਅਤੇ ਤਾੜੀਆਂ ਵਜਾ ਕੇ ਡਾਕਟਰੀ ਅਤੇ ਹੋਰ ਖੇਤਰਾਂ ਨਾਲ ਜੁੜੇ ਕਰਮਚਾਰੀਆਂ ਦਾ ਧੰਨਵਾਦ ਜਤਾਇਆ, ਜੋ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ’ਚ ਅੱਗੇ ਵਧ ਕੇ ਮੋਰਚਾ ਸੰਭਾਲ ਰਹੇ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ Narendra Modi ਵਲੋਂ ‘ਜਨਤਾ ਕਰਫਿਊ’ ਦੀ ਅਪੀਲ ਦਾ ਸਮਰਥਨ ਕਰਦਿਆਂ ਡਾਕਟਰਾਂ, ਨਰਸਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਪ੍ਰਤੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ 5 ਵੱਜਦੇ ਹੀ ਦੇਸ਼ ਭਰ ਦੇ ਲੋਕ ਆਪਣੀ ਬਾਲਕੋਨੀ, ਲਾਅਨ ਅਤੇ ਛੱਤਾਂ ’ਤੇ ਬਾਹਰ ਨਿਕਲ ਆਏ ਤਾੜੀਆਂ ਅਤੇ ਥਾਲੀਆਂ ਦੀ ਗੜਗੜਾਹਟ ਨਾਲ ਭਾਰਤ ਗੂੰਜ ਉੱਠਿਆ।




ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਪਾਲੀਵੁੱਡ ਅਤੇ ਬਾਲੀਵੁੱਡ ਦੇ ਸਿਤਾਰੇ ਵੀ ਪਿੱਛੇ ਨਾ ਰਹੇ। Gurdas Maan ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਛੱਤ ‘ਤੇ ਖੜੇ ਹੋ ਕੇ ਡਫ਼ਲੀ ਵਜਾ ਰਹੇ ਹਨ।Gurdas Maan ਨੇ ਜਨਤਾ ਕਰਫਿਊ ਦੌਰਾਨ ਵੀਡੀਓ ਸ਼ੂਟ ਕਰਦਿਆਂ ਇੰਸਟਾਗ੍ਰਾਮ ਅਕਾਊਂਟ ਦੇ ਕੈਪਸ਼ਨ 'ਚ  ਲਿਖਿਆ ਹੈ, “ਉਹ ਸਾਰੇ ਡਾਕਟਰਾਂ, ਨਰਸਾਂ, ਫ਼ੌਜੀਆਂ, ਪੁਲਿਸ, ਏਅਰਲਾਈਨ ਮੁਲਾਜ਼ਮਾਂ, ਟਰਾਂਸਪੋਰਟਰਾਂ, ਕੈਮਿਸਟ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਘੜੀ ਵਿੱਚ ਉਹ ਆਪਣੇ ਬਾਰੇ ਨਹੀਂ ਸੋਚ ਰਹੇ, ਦੂਜਿਆਂ ਬਾਰੇ ਸੋਚ ਰਹੇ ਹਨ। ਪ੍ਰਮਾਤਮਾ ਤੁਹਾਡੀ ਅਤੇ ਸਾਰੇ ਸੰਸਾਰ ਦੀ ਰੱਖਿਆ ਕਰੇ।”

ਇਸ ਦੇ ਨਾਲ ਹੀ ਉੱਧਰ Big Boss-13 ਫੇਮ ਦੀ ਪੰਜਾਬੀ ਗਾਇਕਾ ਤੇ ਮਾਡਲ Himanshi Khurana ਵੀ ਆਪਣੇ ਘਰ ਦੀ ਬਾਲਕੋਨੀ ‘ਚ ਖੜ ਕੇ ਤਾੜੀਆਂ ਮਾਰਦੀ ਵਿਖਾਈ ਦਿੱਤੀ।



ਬਾਲੀਵੁੱਡ ਅਦਾਕਾਰ Akshay Kumar ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਕੰਮ ਲਈ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ। Akshay Kumar ਨੇ ਟਵਿੱਟਰ ‘ਤੇ ਅਪਲੋਡ ਕੀਤੀ ਗਈ ਵੀਡੀਓ ਵਿੱਚ ਉਹ ਆਪਣੇ ਘਰ ਦੀ ਚਾਰਦੀਵਾਰੀ ‘ਤੇ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਵਿਖਾਈ ਦੇ ਰਹੇ ਹਨ। ਤੁਸੀ ਵੀ ਇੱਕ ਨਜ਼ਰ ਮਾਰੋ ਉਹਨਾਂ ਦੀ ਇਸ ਵੀਡੀਓ ਤੇ,




Ranveer singh ਤੇ Deepika Padukone ਵੀ ਵੱਖਰੇ ਅੰਦਾਜ਼ ਵਿਚ ਜਨਤਾ ਕਰਫਿਊ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ। ਸ਼ਾਮ ਪੰਜ ਵਜਦੇ ਹੀ ਦੋਵੇਂ ਆਪਣੀ ਬਾਲਕਨੀ ’ਤੇ ਆ ਗਏ ਅਤੇ ਤਾੜੀਆਂ ਵਜਾਉਣ ਲੱਗੇ। ਇਸ ਦੌਰਾਨ ਉਹਨਾਂ ਨੇ ਚੱਕ ਦੇ ਇੰਡੀਆ ਗੀਤ ਵੀ ਵਜਾ ਰੱਖਿਆ ਸੀ। ਦੋਨਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।


Amitabh Bachchan ਦੀ ਪੂਰੀ ਫੈਮਲੀ ਜਨਤਾ ਕਰਫਿਊ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ। ਸ਼ਾਮ ਪੰਜ ਵਜਦੇ ਹੀ ਸਾਰੇ ਆਪਣੀ ਛੱਤਾਂ  ’ਤੇ ਆ ਗਏ ਅਤੇ ਤਾੜੀਆਂ ਵਜਾਉਣ ਲੱਗੇ। 



Related Posts: