ਪਾਲੀਵੁੱਡ ਦੀ ਗਾਇਕਾ Jasmine Sandlas ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕਿ ‘ਮੈਨੂੰ ਬੇਅਰਾਮੀ ਤੋਂ ਡਰ ਲੱਗਦਾ ਸੀ ਅਤੇ ਮੈਂ ਹਮੇਸ਼ਾ ਹੀ ਕਿਸੇ ਦੇ ਨਾਲ ਟਕਰਾਅ ਤੋਂ ਬਚਦੀ ਸੀ । ਮੈਂ ਹਮੇਸ਼ਾ ਹੀ ਆਪਣੇ ਦਰਦ ਨੂੰ ਦਬਾਇਆ ਹੈ ।ਸਾਰੀ ਉਮਰ ਮੈਂ ਆਪਣੇ ਆਲੇ ਦੁਆਲੇ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਮੇਰੇ ਚਿਹਰੇ ‘ਤੇ ਹਮੇਸ਼ਾ ਮੁਸਕਾਨ ਰਹੇ ਅਤੇ ਮੈਂ ਖੁਸ਼ ਦਿਖਾਈ ਦੇਵਾਂ ।
ਹਾਲਾਂਕਿ ਮੈਂ ਹਾਲ ‘ਚ ਹੀ ਸਿੱਖਿਆ ਹੈ ਕਿ ਜੋ ਵੀ ਕੰਮ ਕਰਨਾ ਚਾਹੀਦਾ ਹੈ ਉਹ ਚੰਗੀ ਭਾਵਨਾ ਦੇ ਨਾਲ ਕਰਨਾ ਚਾਹੀਦਾ ਹੈ ।ਮੈਂ ਆਪਣੀ ਜ਼ਿੰਦਗੀ ‘ਚ ਆਉਣ ਵਾਲੀ ਹਰ ਚੁਣੌਤੀ ਦਾ ਸਵਾਗਤ ਕਰਦੀ ਹਾਂ’।
ਦੇਖੋ ਤਸਵੀਰ,
Jasmine Sandlas ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਵੇ ਕਿ Buhe Bariyan, Guglu Muglu, Raat Jashan Di , Illegal Weapon ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ।
ਤੁਹਾਨੂੰ ਦਸ ਦਈਏ ਕਿ Garry Sandhu ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ । ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਨੇ ।