Popular Countries

ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ Urvashi Rautela ਤੇ Jass Manak ਦੀ ਵੀਡੀਓ

By Harpreet Kaur . 27th October 2020 02:18pm
ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ Urvashi Rautela ਤੇ Jass Manak ਦੀ ਵੀਡੀਓ




ਪੰਜਾਬੀ ਗਾਇਕ Jass Manak ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਅਜਿਹੇ ‘ਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਬਾਲੀਵੁੱਡ ਐਕਟਰੈੱਸ Urvashi Rautela ਦੇ ਨਾਲ ਨਜ਼ਰ ਆ ਰਹੇ ਨੇ ।





ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਵੀਡੀਓ ‘ਚ ਦੋਵੇ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਨੇ । ਜੇ ਗੱਲ ਕਰੀਏ ‘ਪਰਾਡਾ’ ਸਟਾਰ ਗਾਇਕ jass manak ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ‘No Competition’ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਜੋ ਕੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। 



 ਇਸ ਤੋਂ ਇਲਾਵਾਂ Jass Manak ਨੇ Kalli Ho Gai,Boss, Viah,ਅਤੇ Suit Punjabi ਵਰਗੇ ਹੋਰ ਵੀ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ ਜੋ ਵਪਾਰਕ ਸੁਪਰਹਿੱਟ ਗੀਤ ਬਣ ਗਏ ਸੀ ਇਸ ਦੇ ਨਾਲ ਹੀ ਉਹ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਵਾਜ ਦਾ ਜਾਦੂ ਵੀ ਬਿਖੇਰ ਚੁੱਕੇ ਹਨ




 ਜਿਵੇਂ ਕਿ ਪੰਜਾਬੀ ਫਿਲਮ 'Sikander 2' ਵਿੱਚ Rabb Wangu ਅਤੇ bandook ਅਤੇ ਹਾਲ ਹੀ ਵਿੱਚ 2020 ਦੀ ਫਿਲਮ 'Shoot Da Order' ਵਿੱਚ ਗੀਤ Shoot Da Order ਵਰਗੇ ਗੀਤ ਗਾਏ ਹਨ ਜੋ ਕਿ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੇ ਗਏ ਹਨ Jass Manak ਸੰਗੀਤ ਦੇ ਲੇਬਲ ਗੀਤ Geet Mp3 ਨਾਲ ਜੁੜੇ ਹੋਏ ਹਨ, ਜਿਸ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ।