Popular Countries

ਜੱਟ ਟਿੰਕੇ ਨੇ ਆਪਣੇ ਗੀਤ 'Peen Da Chaska' ਦਾ ਕੀਤਾ ਪੋਸਟਰ ਸਾਂਝਾ

By Harpreet Kaur . 19th March 2020 11:00am
 ਜੱਟ ਟਿੰਕੇ ਨੇ ਆਪਣੇ ਗੀਤ 'Peen Da Chaska' ਦਾ ਕੀਤਾ ਪੋਸਟਰ ਸਾਂਝਾ


ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Harish Verma ਪੰੰਜਾਬੀ ਫਿਲਮਾਂ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ। ਜੀ ਹਾਂ ਉਹਨਾਂ ਦੇ ਨਵੇਂ ਸਿੰਗਲ ਟਰੈਕ ਗੀਤ ਦੀ ਪਹਿਲੀ ਝਲਕ ਸਾਡੇ ਸਾਹਮਣੇ ਆ ਚੁੱਕੀ ਹੈ। ਉਹਨਾਂ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।ਜਿਸ ਗੀਤ ਦਾ ਟਾਈਟਲ ਹੈ 'Peen Da Chaska' ਇਸ ਨਵੇਂ ਗੀਤ ਦਾ ਟਾਈਟਲ ਸੋਸ਼ਲ ਮੀਡਿਆ ਤੇ ਕਾਫੀ ਛਾਇਆ ਹੋਇਆ ਹੈ।ਪੋਸਟਰ ਬਾਰੇ ਗੱਲ ਕਰੀਏ ਤਾਂ ਪੋਸਟਰ ਬਹੁਤ ਹੀ ਸ਼ਾਨਦਾਰ ਹੈ ਅਤੇ ਗੀਤ ਦੇ ਪੋਸਟਰ ਵਿੱਚ Harish Verma ਬਹੁਤ ਖੂਬਸੂਰਤ ਲੱਗ ਰਹੇ ਨੇ। 

ਆਓ ਤੁਸੀ ਇੱਕ ਨਜ਼ਰ ਮਾਰੋ। 



ਗੀਤ ਬਾਰੇ ਤੁਹਾਨੂੰ ਦਸ ਦਈਏ ਕਿ ਇਸ ਗੀਤ ਨੂੰ Harish Verma ਨੇ ਆਪਣੀ ਮਧੁਰ ਆਵਾਜ਼ ਨਾਲ ਸਿੰਗਾਰਿਆ ਹੈ। ਇਸ ਗੀਤ ਦੇ ਬੋਲ Maninder Kailey ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ Desi Routz ਵਲੋਂ ਦਿੱਤਾ ਗਿਆ ਹੈ। 'Peen Da Chaska' ਗੀਤ ਦੀ ਵੀਡੀਓ Sukh Sanghera ਨੇ ਡਾਇਰੈਕਟ ਕੀਤੀ ਹੈ। ਇਹ ਗੀਤ 20 ਮਾਰਚ ਨੂੰ 'T Series' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।


Peen Da Chaska


Harish Verma ਦੀ ਅਦਾਕਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਜਗਤ ਵਿੱਚ ਸੀਰੀਅਲਾਂ ਰਾਹੀਂ ਆਪਣੀ ਕਲਾ ਦਾ ਮੁਜਾਹਰਾ ਕਰਦੇ ਆ ਰਹੇ ਸੀ ਪਰ ਸਾਲ 2010 ਵਿੱਚ ਉਹਨਾਂ ਨੇ ‘Panjaban ’ ਫਿਲਮ ਰਾਹੀਂ ਫਿਲਮੀ ਖੇਤਰ ਵੱਲ ਕਦਮ ਵਧਾਇਆ।


Peen Da Chaska


ਅੱਜ ਉਹ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਿਵੇਂ Golak Bugni Bank Te Batua, Laiye Je Yaarian, Munda Hi Chahida, Nadhoo Khan, Thug Life, Daddy Cool Munde Fool, Happy Go Lucky ਆਦਿ ਫਿਲਮਾਂ ਨਾਲ Harish Verma ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ।

ਇਸ ਤੋਂ ਇਲਾਵਾਂ ਉਹਨਾਂ ਨੇ Chehre, Yaar Ve, Sharam ਅਤੇ Judaayi ਵਰਗੇ ਕਈ ਸੁਪਰਹਿੱਟ ਗੀਤ ਵੀ ਦੇ ਚੁੱਕੇ ਹਨ।





Harish Verma ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੇ ਨੇ ਉਹ  Prabh Gill ਅਤੇ Yuvraj Hans ਨਾਲ ਫਿਲਮ 'Yaar Anmulle Returns' ਵਿੱਚ ਸ਼ਾਨਦਾਰ ਅਦਾਕਰੀ ਦੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ  ਫਿਲਮ 27 ਮਾਰਚ ਨੂੰ ਵੱਡੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 

ਅਸੀਂ Harish Verma ਦੇ ਆਉਣ ਵਾਲੇ ਗੀਤ ਅਤੇ ਫਿਲਮ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Harish Verma ਦੇ ਗੀਤ 'Peen Da Chaska' ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ। 

Related Posts: