ਪੰਜਾਬੀ ਮਿਊਜ਼ਿਕ ਦੇ ਗਾਇਕ Jazzy B ਜੋ ਕਿ ਆਪਣੇ ਨਵੇਂ ਗੀਤ 'Loha' ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ਜਿਹੜਾ ਕਿ Jazzy B ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਤੁਸੀ ਇੱਕ ਨਜ਼ਰ ਮਾਰੋ ਇਸ ਗੀਤ ਦੀ ਵੀਡੀਓ ਤੇ ।
ਜੋਸ਼ ਨਾਲ ਭਰੇ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਇਸ ਗੀਤ ਦੇ ਬੋਲ Amrit Bova ਨੇ ਲਿਖੇ ਨੇ ਤੇ ਮਿਊਜ਼ਿਕ Aman Hayer ਦਾ ਸੁਣਨ ਨੂੰ ਮਿਲ ਰਿਹਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਟਰੂ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ Jazzy B ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਪੰਜਾਬੀ ਗਾਇਕ Jazzy B ਦੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ ।