ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ Jordan Sandhu ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸਨੂੰ ਦਰਸ਼ਕ 'Kala Shah Kala' ਤੇ 'Kaake Da Viyah' ਫਿਲਮਾਂ ਰਾਹੀਂ ਬਤੌਰ ਅਦਾਕਾਰ ਵੇਖ ਚੁੱਕੇ ਹਨ ਹਾਲ ਹੀ ਵਿੱਚ Jordan Sandhu ਦੀ ਆਵਾਜ਼ ਤੇ Bunty Bains ਦੀ ਕਲਮ ਚੋਂ ਨਿਕਲੇ ਬੋਲਾਂ ਨਾਲ ਸ਼ਿੰਗਾਰਿਆ ਗੀਤ 'Bewafa Cocka' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਅਜਿਹੇ ਆਸ਼ਕ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਇੱਕ ਕੁੜੀ ਨੂੰ ਬੇਪਨਾਹ ਮੁੱਹਬਤ ਕਰਦਾ ਹੈ । ਆਪਣੀ ਮਹਿਬੂਬਾ ਦਾ ਦੀਦਾਰ ਪਾਉਣ ਲਈ ਉਹ ਸਾਰਾ-ਸਾਰਾ ਦਿਨ ਚਾਹ ਦੀ ਦੁਕਾਨ ‘ਤੇ ਬੈਠਾ ਉਸ ਦਾ ਰਾਹ ਤੱਕਦਾ ਰਹਿੰਦਾ ਹੈ ।
ਪਰ ਆਖਿਰਕਾਰ ਮੁੰਡਾ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਕੁੜੀ ਦੀਆਂ ਨਜ਼ਰਾਂ ਬਦਲ ਗਈਆਂ ਨੇ ਅਤੇ ਉਹ ਕਿਸੇ ਹੋਰ ਨਾਲ ਪਿਆਰ ਕਰਕੇ ਉਸ ਨਾਲ ਬੇਵਫਾਈ ਕਰ ਰਹੀ ਹੈ ।ਪਰ ਆਖਿਰਕਾਰ ਇਹ ਗਲਤ ਫਹਿਮੀ ਦੂਰ ਹੋ ਜਾਂਦੀ ਹੈ । ਇਸ ਗੀਤ ਦਾ ਕੰਸੈਪਟ ਬਹੁਤ ਹੀ ਵਧੀਆ ਬਣਾਇਆ ਗਿਆ ਹੈ ।ਗੀਤ ਦੇ ਸ਼ੁਰੂਆਤ ‘ਚ ਤੁਸੀਂ Neeru Bajwa ਅਤੇ Diljit Dosanjh ਦੀ ਆਵਾਜ਼ ਸੁਣ ਸਕਦੇ ਹੋ ।
ਫੀਚਰਿੰਗ ‘ਚ Bunty Bains ਅਤੇ j kaur ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਮਿਊਜ਼ਿਕ jassix music ਨੇ ਦਿਤਾ ਹੈ। Once More ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ।
ਜੇ ਗੱਲ ਕਰੀਏ Jordan Sandhu ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ‘ਚ ਵਾਹ ਵਾਹੀ ਖੱਟ ਰਹੇ ਨੇ । ਜੀ ਹਾਂ ਉਹ ਅਖੀਰਲੀ ਵਾਰ 'Khatre Da Ghuggu' ਫ਼ਿਲਮ ‘ਚ ਅਦਾਕਾਰਾ Diljot ਦੇ ਨਾਲ ਨਜ਼ਰ ਆਏ ਸਨ ।