Popular Countries

Jordan Sandhu ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Mashoor Ho Giya'

By Harpreet Kaur . 20th January 2020 05:08pm
Jordan Sandhu ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'Mashoor Ho Giya'

Jordan Sandhu ਆਪਣੀ ਆਉਣ ਵਾਲੀ ਗਾਇਕੀ ਅਤੇ ਅਦਾਕਾਰੀ ਪ੍ਰਾਜੈਕਟਾਂ ਬਾਰੇ ਬਹੁਤ ਉਤਸ਼ਾਹਿਤ ਹੈ, ਜੋ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਦੇ ਦਰਸ਼ਕਾਂ ਦੁਆਰਾ ਪ੍ਰੋਜੈਕਟਾਂ ਦੀ ਬਹੁਤ ਉਡੀਕ ਕੀਤੀ ਜਾਂਦੀ ਹੈ,Jordan Sandhu ਨੇ ਆਪਣੇ ਹਿੱਟ ਗੀਤ Teeje Week, Bebe Di Pasand, Kismat Di Maari, Mohali Waaliye, ਅਤੇ Muchh Rak Hi Aa ਵਰਗੇ ਗੀਤਾਂ ਨਾਲ ਆਪਣੇ ਦਰਸ਼ਕਾਂ ਦੇ ਦਿਲ ਵਿੱਚ ਖਾਸ ਥਾਂ ਬਣਾਈ ਤੇ ਹੁਣ, Jordan Sandhu ਨੇ ਆਪਣੇ ਅਗਲੇ ਆਉਣ ਵਾਲੇ ਗੀਤ ਦਾ ਐਲਾਨ ਕੀਤਾ ਹੈ ਇਸਦੀ ਜਾਣਕਾਰੀ desi crew ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ। ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ ,‘Mashoor Ho Giya’ ਇਸ ਗੀਤ ਨੂੰ ਆਵਾਜ਼ Jordan Sandhu ਨੇ ਖੁਦ ਦਿਤੀ ਹੈ,ਗੀਤ ਦੇ ਬੋਲ ਅਤੇ ਕੰਪੋਸ਼ Bunty Bains ਨੇ ਦਿਤੇ ਹਨ ਅਤੇ ਗੀਤ ਦੀ ਵੀਡੀਓ ਨੂੰ Harry Singh ਅਤੇ Preet Singh ਨੇ ਤਿਆਰ ਕੀਤੀ  ਹੈ। desi crew ਨੇ ਇਸ ਗੀਤ ਨੂੰ ਸੰਗੀਤ ਦਿਤਾ ਹੈ। 


Mashoor Ho Giya Movie


ਇਹ ਗੀਤ ਨਵੰਬਰ ਦੇ ਮਹੀਨੇ ਵਿੱਚ ਰਿਲੀਜ਼ ਹੋਣ ਵਾਲਾ ਸੀ ਪਰ ਕਿਸੇ ਕਾਰਨ ਕਰਕੇ ਗੀਤ ਦੀ ਰਿਲੀਜ਼ ਦੀ ਤਾਰੀਖ 3 ਫਰਵਰੀ ਕਰ ਦਿਤੀ ਗਈ। ‘Mashoor Ho Giya’ ਗੀਤ Brand B ਦੇ ਅਧਿਕਾਰਤ ਚੈਨਲ ਯੂਟਿਊਬ ਤੇ ਰਿਲੀਜ਼ ਕੀਤਾ ਜਾਵੇਂਗਾ।  

ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚJordan Sandhu ਦੇ ਗੀਤ ‘Mashoor Ho Giya’ ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ,Gabruu.com ਨੂੰ ਫਾਲੋ ਕਰੋ।  

Related Posts: