Popular Countries

ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਦੀ ਜੋਰਡਨ ਸੰਧੂ ਨੇ ਸਾਂਝੀ ਕੀਤੀ ਪਹਿਲੀ ਲੁੱਕ

By Harpreet Kaur . 13th December 2019 04:02pm
 ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਦੀ ਜੋਰਡਨ ਸੰਧੂ ਨੇ ਸਾਂਝੀ ਕੀਤੀ ਪਹਿਲੀ ਲੁੱਕ

ਜਾਰਡਨ ਸੰਧੂ ਨੇ 2018 ਵਿੱਚ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਕਾਕੇ ਦਾ ਵਿਆਹ ,ਕਾਲਾ ਸ਼ਾਹ ਕਾਲਾ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਕੇ ਉਹਨਾਂ ਨੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਵਿਚ ਇਕ ਪ੍ਰਸਿੱਧ ਕਲਾਕਾਰ ਦੇ ਤੌਰ ਤੇ ਪੱਕਾ ਕੀਤਾ। ਵੀਰਵਾਰ ਨੂੰ ਉਹਨਾਂ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਜਿਸ ਦਾ ਨਾਮ ਹੈ  'ਖਤਰੇ ਦਾ ਘੁੱਗੂ' ਇਸ ਵਿੱਚ ਜੋਰਡਨ ਸੰਧੂ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਦਿਲਜੋਤ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਜੋ ਕਿ 'ਯਾਰ ਅੰਨਮੁੱਲੇ 2' ਅਤੇ ਇੰਗਲਿਸ਼ ਫਿਲਮ '5 ਵੇਡਿੰਗਜ਼' ਵਿੱਚ ਕੰਮ ਕਰਨ ਲਈ ਜਾਨੇ ਜਾਂਦੇ ਹਨ।
ਫਿਲਮ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਕਾਮੇਡੀ ਦੇ ਰਾਜਾ ਬੀ ਐਨ ਸ਼ਰਮਾ 'ਖਤਰੇ ਦਾ ਘੁੱਗੂ' ਵਿਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸਾਨੂੰ ਪੂਰੀ ਉਮੀਦ ਹੈ ਕਿ ਉਹ ਆਪਣੀ ਹਰ ਫਿਲਮ ਦੀ ਤਰਾਂ ਇਸ ਫਿਲਮ ਵਿਚ ਵੀ ਜਾਂਨ  ਪਾ ਦੇਣਗੇ। 'ਖਤਰੇ ਦਾ ਘੁੱਗੂ’ ਦਾ ਨਿਰਦੇਸ਼ਣ ਅਮਨ ਚੀਮਾ ਅਤੇ ਸ਼ਿਵਤਾਰ ਸ਼ਿਵ ਕਰਨਗੇ।View this post on Instagram

#KhatreDaGhuggu 🔥 10-Jan-2020

A post shared by Jordan Sandhu (@jordansandhu) on

'ਖਤਰੇ ਦਾ ਘੁੱਗੂ' ਓ ਮ ਜੀ ਦੁਆਰਾ ਰਿਲੀਜ਼ ਕੀਤੀ ਜਾਵੇਗੀ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਕਾਮੇਡੀ ਫਿਲਮ ਹੋਵੇਗੀ ਅਤੇ ਫਿਲਮ ਦਾ ਸਿਰਲੇਖ ਦਰਸ਼ਕਾਂ ਵਿੱਚ  ਉਤਸ਼ਾਹ ਪੈਦਾ ਕਰਨ ਵਾਲਾ ਹੈ। 


ਪੋਲੀਵੁਡ ਅਤੇ ਬੋਲੀਵੁਡ ਦੀਆਂ ਹੋਰ ਇਸ ਤਰਾਂ ਦੀਆਂ ਅਪਡੇਟ ਦੇਖਣ ਲਈ  Gabruu.com ਨੂੰ ਫਾਲੋ ਕਰੋ।