JUDAA LYRICS – Harf Cheema
Song: Judaa
Singers: Harf Cheema, Tanya
Musicians: Sukh-E Muzical Doctorz
Lyricists: Harf Cheema
ਏਸ ਇਸ਼ਕ ਦਾ ਸ਼ਾਇਦ ਕੋਈ ਇਤਿਹਾਸ ਨਹੀਂ
ਹੱਕ ਜਤਾਇਆ ਮਿਲਦਾ ਕਦੇ ਆਕਾਸ਼ ਨਹੀਂ
ਸਾਗਰ ਕੰਡੇ ਬਹਿ ਕੇ ਬੁਝੀ ਪਿਆਸ ਨਹੀਂ
ਸੁਪਨੇ ਦੇ ਵਿਚ ਮਿਲਦੇ ਆਂ
ਜ਼ਿੰਦਗੀ ਦੇ ਵਿਚ ਕੋਈ ਆਸ ਨਹੀਂ
ਚੁੱਪ ਚੁੱਪ ਰਹਿਣੀ ਏ ਤੂ
ਉੱਤੋਂ ਉੱਤੋਂ ਕਹਿਣੀ ਏ ਤੂ
ਚੁੱਪ ਚੁੱਪ ਰਹਿਣਾ ਏ ਤੂ
ਉੱਤੋਂ ਉੱਤੋਂ ਕਹਿਣਾ ਏ ਤੂ
ਖੁਸ਼ ਹਾਂ ਮੈਂ ਹੋਕੇ ਵੱਖ ਹੋਕੇ ਜੁਦਾ
ਵੇ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਨੀ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਵੱਧ ਗਈਆਂ ਦੂਰੀਆਂ ਦਾ
ਲੱਭੇ ਨਾ ਕੋਈ ਹਾਲ ਨੀ
ਲਿਖਾਂ ਤਾਂ ਬਥੇਰੇ ਖਤ
ਪਾਵਾਂ ਨਾ ਅੱਜ -ਕਲ ਨੀ x (2)
ਡੁਬਦੀ ਹੋਈ ਬੇੜੀ ਦੇ ਲਈ
ਬੰਨਿਆਂ ਤੂ ਛੱਲ ਵੇ
ਜਗ ਸਾਰਾ ਇਕ ਪਾਸੇ
ਹੋ ਜਾ ਮੇਰੇ ਵੱਲ ਵੇ
ਹੁਣ ਵੀ ਜਾਤਾਵੇਂ ਹੱਕ ਹੋਕੇ ਜੁਦਾ
ਨੀ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਨੀ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਰੋਂਦਾ ਸੀ ਮੈਂ ਆਪ ਭਾਵੈਂ
ਮੰਗੀ ਤੇਰੀ ਖੈਰ ਨੀ
ਸੱਚ ਦੱਸੀ ਤੁੱਰੇ ਕਦੇ
ਮੇਰੇ ਵੱਲ ਪੈਰ ਨੀ x (2)
ਖਾਲੀ ਹੱਥ ਮੁੜੀ ਸੀ
ਹਰਫ਼ ਤੇਰੇ ਸ਼ਹਿਰ ਚੋਂ
ਮੱਸਾਂ ਹੀ ਬੱਚੀ ਆਂ ਵੇ ਮੈਂ
ਵਰਦੇ ਹੋਏ ਕਹਿਰ ਚੋਂ
ਕਹੀ ਜਾ ਤੂ ਬੇਸ਼ੱਕ ਹੋਕੇ ਜੁਦਾ
ਵੇ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ
ਵੇ ਤੇਰੀ ਕੇਹੜਾ ਲੱਗੇ ਅੱਖ ਹੋਕੇ ਜੁਦਾ