Popular Countries

Jugraj Sandhu ਬਹੁਤ ਜਲਦ ਆਪਣੇ ਨਵੇਂ ਗੀਤ 'Single Da Mehna' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

By Harpreet Kaur . 24th February 2020 11:34am
  Jugraj Sandhu ਬਹੁਤ ਜਲਦ ਆਪਣੇ ਨਵੇਂ ਗੀਤ 'Single Da Mehna' ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ



ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਮਸ਼ਹੂਰ ਸਿੰਗਰ Jugraj Sandhu ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਆਪਣੇ ਦਰਸ਼ਕਾਂ ਨਾਲ ਜੁੜੇ ਰਹਿੰਦੇ ਹਨ। Jugraj Sandhu ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਹੁਣ ਉਹ ਆਪਣੇ ਦਰਸ਼ਕਾਂ ਲਈ ਇੱਕ ਖਾਸ ਅਤੇ ਨਵਾਂ ਗੀਤ ਲੈ ਕੇ ਆ ਰਹੇ ਨੇ, ਜਿਸਦੀ ਜਾਣਕਾਰੀ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਤਸਵੀਰ ਨਾਲ ਸਾਂਝੀ ਕੀਤੀ ਸੀ ਅਤੇ ਇਸ ਦੇ ਨਾਲ ਹੀ Jugraj Sandhu ਨੇ ਇਕ ਵਾਰ ਫਿਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ। ਇਹ ਪੋਸਟਰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 




Jugraj Sandhu ਦੇ ਗੀਤ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ 'Single Da Mehna' ਇਸ ਗੀਤ ਨੂੰ Jugraj Sandhu ਵਲੋਂ ਗਾਇਆ ਗਿਆ ਹੈ ਅਤੇ ਉਹਨਾਂ ਦੇ ਨਾਲ ਟਿਕਟੋਕ ਦੀ ਫੇਮਸ 'DaizyAizy' ਗੀਤ ਵਿੱਚ ਨਜ਼ਰ ਆਵੇਗੀ। ਇਸ ਗੀਤ ਦੇ ਬੋਲ URS Guri ਨੇ ਲਿਖੇ ਹਨ, 'Single Da Mehna' ਗੀਤ ਦਾ ਵੀਡੀਓ Prince ਨੇ ਤਿਆਰ ਕੀਤਾ ਹੈ ਇਸ ਗੀਤ ਨੂੰ ਮਿਊਜ਼ਿਕ 
Dr Shree ਨੇ ਦਿੱਤਾ ਹੈ ਇਹ ਗੀਤ 'Single Da Mehna' ਬਹੁਤ ਜਲਦ Malwa Records ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਨੂੰ ਲੈ ਕੇ ਦਰਸ਼ਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 




Jugraj Sandhu ਦੇ ਹਾਲ ਹੀ ਵਿੱਚ ਆਏ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ Mere Wala Sardar, Mere Wali Sardarni, Chann, atti De Khayal, Patiala Shahi, Pinda Ale ਵਰਗੇ ਕਈ ਸੁਪਰਹਿੱਟ ਗੀਤ ਦਿੱਤੇ ਹਨ।ਸਾਰੇ ਹੀ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਅਤੇ Jugraj Sandhu ਦਾ ਹਰ ਇੱਕ ਗੀਤ ਟਿਕਟੋਕ ਤੇ ਮੁੰਡੇ ਕੁੜੀਆਂ ਦੀ ਪਹਿਲੀ ਪੰਸਦ ਰਿਹਾ ਹੈ। ਜੇਕਰ ਦੇਖਿਆ ਜਾਵੇਂ ਤਾਂ ਉਹਨਾਂ ਦੇ ਗੀਤ ਯੂਟਿਊਬ ਤੇ ਮਿਲੀਅਨ ਤੋਂ ਵੀ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ  ਕਿ Jugraj Sandhu ਦੇ ਗੀਤ Mere Wala Sardar 2 ਦਾ ਆਡੀਓ ਵੀ Malwa Records ਦੇ ਲੇਬਲ ਤੇ ਰਿਲੀਜ਼ ਹੋ ਚੁਕਿਆ ਹੈ ਦਰਸ਼ਕਾਂ ਵਲੋਂ ਉਹਨਾਂ ਦੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ 

Related Posts: