Popular Countries

ਕਮਲ ਹੀਰ ਨੇ ਆਪਣੇ ਨਵੇਂ ਗੀਤ 'ਸ਼ਹਿਰ ਤੇਰੇ ਦੀਆ ਗੱਲੀਆਂ ਦਾ ਪੋਸਟਰ ਸਾਂਝਾ ਕੀਤਾ

By Harpreet Kaur . 7th December 2019 04:51pm
ਕਮਲ ਹੀਰ ਨੇ ਆਪਣੇ ਨਵੇਂ ਗੀਤ 'ਸ਼ਹਿਰ ਤੇਰੇ ਦੀਆ ਗੱਲੀਆਂ ਦਾ ਪੋਸਟਰ ਸਾਂਝਾ ਕੀਤਾ

ਕਮਲ ਹੀਰ ਇਕ ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਹਨ ਜੋ ਪੰਜਾਬੀ ਸੰਗੀਤਕਾਰਾਂ ਮਨਮੋਹਨ ਵਾਰਿਸ ਅਤੇ.ਸੰਗਤਾਰ ਦੇ ਛੋਟੇ ਭਰਾ ਹਨ । ਕਮਲ ਹੀਰ ਨੇ ਆਪਣੇ ਭਰਾਵਾਂ ਨਾਲ ਮਿਲ ਕੇ 2005 ਵਿਚ 'ਪੰਜਾਬੀ ਵਿਰਸਾ' ਪ੍ਰੋਗਰਾਮ ਦਾ ਆਰੰਭ ਕੀਤਾ ਅਤੇ ਇਹ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਸ਼ਹੂਰ ਹੋਇਆ 




'ਯਾਦਾਂ ਪਿੰਡ ਦੀਆਂ','ਜਿੰਦੇ ਨੀ ਜਿੰਦੇ' ਅਤੇ ਹੋਰ ਬਹੁਤ ਸਾਰੇ ਹਿੱਟ ਗੀਤ ਦੇਣ ਤੋਂ ਬਾਅਦ, ਕਮਲ ਹੀਰ ਨਵੇਂ ਗੀਤ 'ਸ਼ਹਿਰ ਤੇਰੇ ਦੀਆ ਗੱਲੀਆਂ' ਲੈਕੇ ਤਿਆਰ ਹਨ ਜਿਸਦਾ ਪੋਸਟਰ ਉਹਨਾਂ ਨੇ  ਇੰਸਟਾਗ੍ਰਾਮ 'ਤੇ ਸਾਂਝਾ ਕੀਤਾ 




ਇਸ ਗੀਤ ਬਾਰੇ ਗੱਲ ਕਰੀਏ ਤਾ, ਸੁਖਪਾਲ ਔਜਲਾ  ਅਤੇ  ਸੰਗਤਾਰ  ਨੇ ਮਿਊਜ਼ਿਕ ਦਿੱਤਾ  ਜਿਸਨੂੰ  ਕਮਲ ਹੀਰ ਨੇ ਗਾਇਆ। ਵੀਡੀਓ ਨੂੰ ਡਾਰਕਲਾਈਟ ਪਿਕਚਰਜ਼ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ ਅਤੇ ਇਹ ਗੀਤ 9 ਦਸੰਬਰ, 2019 ਨੂੰ ਪਲਾਜ਼ਮਾ ਰਿਕਾਰਡਜ਼ ਦੇ ਅਧਿਕਾਰਤ  ਯੂਟਿਊਬ ਚੈਨਲ 'ਤੇ ਜਾਰੀ ਕੀਤਾ ਜਾਵੇਗਾ 





ਕਮਲ ਹੀਰ 1993 ਤੋਂ ਇੱਕ ਸੰਗੀਤ ਨਿਰਦੇਸ਼ਕ ਅਤੇ ਸੰਗੀਤਕਾਰ ਹਨ ਅਤੇ 2000 ਵਿੱਚ ਆਪਣੀ ਪਹਿਲੀ ਐਲਬਮ 'ਕਮਲੀ' ਨਾਲ ਗੀਤਕਰੀ ਵਿਚ ਕਦਮ ਰੱਖਿਆ। ਸਾਲ 2002 ਅਤੇ 2003 ਵਿਚ ਕਮਲ ਹੀਰ 'ਮਸਤੀ' ਅਤੇ 'ਮਸਤੀ 2' ਐਲਬਮਾਂ ਲੈਕੇ ਆਏ ਜਿਸ ਵਿੱਚ "ਨਚਨੇ ਨੂ ਕਰੇ ਮੇਰਾ ਜੀ", "ਕਿੰਨੂ ਯਾਦ ਕਰ ਕਰ ਹਸਦੀ","ਹਿੱਕ ਤਵੀਤ" ਅਤੇ "ਇਸ਼ਕ ਨੇ ਕਮਲੇ ਕਰਤੇ " ਅਤੇ ਹੋਰ ਵੀ ਕਈ ਗੀਤ ਹਿੱਟ ਦਿੱਤੇ 




ਆਪਣੇ ਵੱਡੇ ਭਰਾਵਾਂ ਦੇ ਨਾਲ, ਕਮਲ ਹੀਰ ਨੇ ਦੁਨੀਆ ਦੇ ਕਈ ਹਿੱਸਿਆਂ ਦਾ ਦੌਰਾ ਕੀਤਾ ਅਤੇ ਹਰ ਸਾਲ ਆਪਣੇ ਸ਼ੋਅ 'ਪੰਜਾਬੀ ਵਿਰਸਾ' ਤਹਿਤ ਲਾਈਵ ਪੇਸ਼ਕਾਰੀਆਂ ਦਿੱਤੀਆਂ 

ਅਸੀ ਕਮਲ ਹੀਰ ਨੂੰ ਉਹਨਾਂ ਦੇ ਨਵੇਂ ਗੀਤ 'ਸ਼ਹਿਰ ਤੇਰੇ ਦੀਆ ਗੱਲੀਆਂ' ਲਈ ਸ਼ੁਭਕਾਮਨਾਵਾਂ ਦਿੰਦੇ ਹੈ ਅਤੇ ਉੱਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਪੰਜਾਬੀ ਵਿਰਸਾ ਸ਼ੋਅ ਦੇਖਣ ਦਾ ਮੌਕਾ ਮਿਲੇ