Popular Countries

Kambi Rajpuria ਤੇ Afsana Khan ਲੈ ਕੇ ਆ ਰਹੇ ਨੇ ਡਿਊਟ ਸੌਂਗ , ਸਾਂਝਾ ਕੀਤਾ ਪੋਸਟਰ

By Harpreet Kaur . 22nd May 2020 11:44am
Kambi Rajpuria ਤੇ Afsana Khan ਲੈ ਕੇ ਆ ਰਹੇ ਨੇ ਡਿਊਟ ਸੌਂਗ , ਸਾਂਝਾ ਕੀਤਾ ਪੋਸਟਰ



ਪੰਜਾਬੀ ਗਾਇਕ Kambi Rajpuria ਬਹੁਤ ਜਲਦ ਇੱਕ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਵਾਰ ਉਹ ਡਿਊਟ ਸੌਂਗ ਲੈ ਕੇ ਆ ਰਹੇ ਹਨ।  ਇਹ ਗੀਤ 'Ik Sahiba' ਟਾਈਟਲ ਹੇਠ ਰਿਲੀਜ਼ ਹੋਵੇਗਾ, ਜਿਸਦੀ ਅਪਡੇਟ Kambi Rajpuria ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦੇ ਪੋਸਟਰ ਰਾਹੀਂ ਸਾਂਝੀ ਕੀਤੀ ਹੈ। ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ਵਿੱਚ Kambi Rajpuria ਦੇ ਨਾਲ Afsana Khan , Deep Jandu ਨਜ਼ਰ ਆ ਰਹੇ ਹਨ। 

ਜੇ ਤੁਸੀ ਅਜੇ ਵੀ ਇਸ ਪੋਸਟਰ ਨੂੰ ਨਹੀਂ ਦੇਖਿਆ ਤਾਂ ਇੱਕ ਨਜ਼ਰ ਮਾਰੋ। 



ਜੇ ਗੱਲ ਕਰੀਏ ਗੀਤ ਦੀ ਤਾਂ, ਇਸ ‘ਚ ਲੋਕ ਗਾਥਾ ਮਿਰਜ਼ਾ ਸਾਹਿਬਾ ਦੀ  ਗੱਲ ਕੀਤੀ ਜਾਵੇਗੀ। ਇਸ ਗੀਤ ਦੇ ਬੋਲ ਖੁਦ Kambi Rajpuria ਨੇ ਲਿਖੇ ਹਨ। ਇਸ ਨਵੀਂ ਪੇਸ਼ਕਸ਼ ‘ਚ ਉਹਨਾਂ ਦਾ ਸਾਥ ਦੇਣਗੇ ਆਪਣੀ ਆਵਾਜ਼ ਨਾਲ ਸਭ ਦਾ ਦਿਲ ਜਿੱਤਣ ਵਾਲੀ ਗਾਇਕਾ Afsana Khan ਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ Deep Jandu ਨੇ ਇਹ ਗੀਤ  26 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। 
 


ਜੇ ਗੱਲ ਕਰੀਏ Kambi Rajpuria ਦੇ ਵਰਕ ਫਰੰਟ ਦੀ ਤਾਂ , ਉਹ 20 Saal ,Crack Jatt,Desi Swag , Time Chakda, Teri Jaan , Yaar Trudeau, Truck Bhar Ke , Mohabbat ਵਰਗੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।


View this post on Instagram

IK SAHIBA next #estyle

A post shared by Kambi Rajpuria (@thekambi) on



ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Kambi Rajpuria ਦੇ ਗੀਤ 'Ik Sahiba' ਬਾਰੇ ਤੁਹਾਡੇ ਕਿ ਵਿਚਾਰ ਨੇ ਅਤੇ ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।