Popular Countries

R Nait ਦਾ ਗੀਤ 'Kanda Taar' ਦਰਸ਼ਕਾ ਨੂੰ ਆ ਰਿਹਾ ਖੂਬ ਪਸੰਦ, ਗੀਤ ‘ਚ ਕੋਰੋਨਾ ਵਾਇਰਸ ਦੇ ਕਹਿਰ ਬਾਰੇ ਕਰ ਰਹੇ ਨੇ ਬਿਆਨ

By Harpreet Kaur . 9th April 2020 05:10am
R Nait ਦਾ ਗੀਤ 'Kanda Taar' ਦਰਸ਼ਕਾ ਨੂੰ ਆ ਰਿਹਾ ਖੂਬ ਪਸੰਦ, ਗੀਤ ‘ਚ ਕੋਰੋਨਾ ਵਾਇਰਸ ਦੇ ਕਹਿਰ ਬਾਰੇ ਕਰ ਰਹੇ ਨੇ ਬਿਆਨ


 ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ R Nait  ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਹਨ। ਪੰਜਾਬੀ ਗਾਇਕ R Nait  ਆਪਣੇ ਨਵੇਂ 'Kanda Taar' ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਉਹਨਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤਾਂ ਦਾ ਜ਼ਿਕਰ ਕੀਤਾ ਹੈ ।ਇਸ ਦੇ ਨਾਲ ਹੀ ਉਹਨਾਂ ਨੇ  ਦੱਸਿਆ ਕਿ ਇਸ ਵਾਇਰਸ ਕਾਰਨ ਜਿੱਥੇ ਕੰਮ ਕਾਜ ਠੱਪ ਹੋ ਗਏ ਨੇ, ਉੱਥੇ ਹੀ ਇਸ ਲਾਕ ਡਾਊਨ ਕਾਰਨ ਮੁਲਕ ਕਈ ਸਾਲ ਪਿੱਛੇ ਚਲਾ ਜਾਵੇਗਾ ।



ਗੀਤ ਦੇ ਅਖੀਰ ‘ਚ ਉਹਨਾਂ ਨੇ ਲੋਕਾਂ ਨੂੰ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਸ ਬਿਮਾਰੀ ਨੂੰ ਮਜ਼ਾਕ ‘ਚ ਨਾਂ ਲਵੋ ਕਿਉਂਕਿ ਇਹ ਬਿਮਾਰੀ ਜੇ ਝੁੱਗੀਆਂ ਝੋਪੜੀਆਂ ‘ਚ ਫੈਲ ਗਈ ਤਾਂ ਮਹਿਲਾਂ ‘ਚ ਰਹਿਣ ਵਾਲੇ ਵੀ ਇਸ ਦੀ ਲਪੇਟ ‘ਚ ਆ ਜਾਣਗੇ ।

ਤੁਸੀ ਵੀ ਇੱਕ ਨਜ਼ਰ ਮਾਰੋ। 


ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਖੁਦ R Nait ਦੀ ਕਲਮ ‘ਚੋਂ ਨਿਕਲੇ ਨੇ ਤੇ ਗੀਤ ਨੂੰ ਉਹ ਆਪਣੀ ਆਵਾਜ਼ ਦੇ ਨਾਲ ਸ਼ਿੰਗਰਦੇ ਹੋਏ ਨਜ਼ਰ ਆਉਣਗੇ । ਗੀਤ ‘ਚ ਮਿਊਜ਼ਿਕ ਦਿੱਤਾ  Empire । ਗੀਤ ਦਾ ਵੀਡੀਓ ਤਿਆਰ ਕੀਤਾ ਹੈ GRY INDIA ਨੇ । ਇਸ ਗੀਤ ਨੂੰ R Nait ਦੇ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ  ।  ਦਰਸ਼ਕ ਨੂੰ ਉਹਨਾਂ ਦੇ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ। 



R Nait ਦੇ ਹਾਲ ਹੀ ਵਿੱਚ ਆਏ ਪ੍ਰੋਜੈਕਟ ਬਾਰੇ ਤੁਹਾਨੂੰ ਦਸ ਦਈਏ ਕਿ ਉਹ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੁਪਰਹਿੱਟ ਗੀਤ ਦੇ ਚੁਕੇ ਹਨ ਅਤੇ R Nait ਇਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕਰ ਰਹੇ ਹਨ।ਉਹ Kaali Range, Regret, Struggler ਵਰਗੇ ਕਈ ਖ਼ੂਬਸੂਰਤ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । 

Related Posts: