Popular Countries

Kapil Sharma ਨੇ ਆਪਣੀ ਧੀ Anayra ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ, ਤੁਸੀ ਦੇਖੋ

By Harpreet Kaur . 27th September 2020 03:18pm
Kapil Sharma ਨੇ ਆਪਣੀ ਧੀ Anayra ਦੀਆਂ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ, ਤੁਸੀ ਦੇਖੋ

ਕਮੇਡੀ ਕਿੰਗ Kapil Sharma ਜੋ ਕਿ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । Dughters Day ਮੌਕੇ ‘ਤੇ Kapil Sharma ਨੇ ਆਪਣੀ ਲਾਡੋ ਰਾਣੀ ਦੀਆਂ ਕਿਊਟ ਤਸਵੀਰਾਂ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਨਾਲ ਹੀ ਆਪਣੀ ਬੇਟੀ Anayra ਦੇ ਲਈ ਬਹੁਤ ਹੀ ਖ਼ਾਸ ਮੈਸੇਜ ਪਾਇਆ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ਧੰਨਵਾਦ ਮੇਰੀ ਲਾਡੋ ਰਾਣੀ ਸਾਡੀ ਜ਼ਿੰਦਗੀ ਚ ਆਉਣ ਦੇ ਲਈ ਤੇ ਖ਼ੂਬਸੂਰਤ ਬਨਾਉਣ ਦੇ ਲਈ #blessings #happydaughtersday 
ਜਿਸ ਕਰਕੇ ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਅਤੇ ਕਮੈਂਟਸ ਆ ਗਏ ਹਨ । ਟੀਵੀ ਐਕਟਰਸ ਤੋਂ ਲੈ ਕੇ ਪਾਲੀਵੁੱਡ ਦੇ ਕਈ ਕਲਾਕਾਰਾਂ ਨੇ ਕਮੈਂਟਸ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ Kapil Sharma ਆਏ ਦਿਨ ਹੁਣ ਸੋਸ਼ਲ ਮੀਡੀਆ ਤੇ ਕੁੱਝ ਨਾ ਕੁੱਝ ਪੋਸਟ ਕਰਦੇ ਰਹਿੰਦੇ ਹਨ ਅਤੇ ਫੈਨਜ਼ ਨਾਲ ਆਪਣੀ ਹਰ ਜਾਣਕਾਰੀ ਸਾਂਝਾ ਕਰਦੇ ਹਨ। 
ਹਾਲ ਹੀ ਵਿੱਚ Kapil Sharma ਨੇ ਆਪਣੀ ਸ਼ੋਅ ਦੀ ਜੱਜ archana puran singh ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ ਅਤੇ ਉਸ ਤੇ ਵੀ ਮਜਾਕ ਕਰਦੇ ਹੋਏ ਕਿਹਾ ਸੀ ਕਿ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮੈਮ, ਹਮੇਸ਼ਾ ਹੀ ਹੱਸਦੀ ਰਹਿ ਅਤੇ ਪੈਸੇ ਬਣਾਉਂਦੀ ਰਹਿ। ਇਹ ਹੀ ਨਹੀਂ ਇਸ ਤੋਂ ਪਹਿਲਾਂ Kapil Sharma ਕਈ ਵਾਰ archana  ਨਾਲ ਮਜਾਕ ਕਰਦੇ ਨਜ਼ਰ ਆਉਂਦੇ ਹਨ।