Popular Countries

Karan Aujla ਬਹੁਤ ਜਲਦ ਲੈ ਕੇ ਆ ਰਹੇ ਨੇ ਦਿਲ ਨੂੰ ਛੁਹ ਜਾਨ ਵਾਲਾ ਗੀਤ 'IT’S OKAY GOD'

By Harpreet Kaur . 31st March 2020 11:47am
Karan Aujla ਬਹੁਤ ਜਲਦ ਲੈ ਕੇ ਆ ਰਹੇ ਨੇ ਦਿਲ ਨੂੰ ਛੁਹ ਜਾਨ ਵਾਲਾ ਗੀਤ 'IT’S OKAY GOD'



ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ Karan Aujla ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ Karan Aujla ਦੇ ਨਵੇਂ ਗੀਤ 'IT’S OKAY GOD' ਦਾ ਪੋਸਟਰ ਅਤੇ ਰਿਲੀਜ਼ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਉਹਨਾਂ ਦਾ ਇਹ ਗੀਤ 5 ਅਪ੍ਰੈਲ ਨੂੰ ਦੇਖਣ ਅਤੇ ਸੁਣਨ ਨੂੰ ਮਿਲਣ ਵਾਲਾ ਹੈ। ਜੀ ਹਾਂ Karan Aujla ਨੇ ਇਸਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਪੋਸਟਰ ਵਿਚ ਤੁਸੀ ਦੇਖ ਸਕਦੇ ਹੋ ਕਿ  Karan Aujla ਅਤੇ ਉਹਨਾਂ ਦੇ ਨਾਲ ਇਕ ਬਜ਼ੁਰਗ ਮਾਤਾ ਬੈਠੀ ਨਜ਼ਰ ਆ ਰਹੀ ਹੈ ਅਤੇ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ : IT’S OKAY GOD . Full video 5 April .Ohna gaanea cho Ik gaana jo mere dil de kareeb. Bas dekh hi Leo eh hi bht a sade lyi ❤️ 
ਤੁਸੀ ਇੱਕ ਨਜ਼ਰ ਮਾਰੋ। 



ਗੀਤ ਦੀ ਗੱਲ ਕਰੀਏ ਤਾ ਗੀਤ ਦੇ ਬੋਲ ਉਹਨਾਂ ਨੇ ਖੁਦ ਲਿਖੇ ਹਨ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ proof ਨੇ ਤਿਆਰ ਕੀਤਾ ਹੈ ਅਤੇ Rupan Bal ਨੇ ਗੀਤ ਦਾ ਵੀਡੀਓ ਬਣਾਇਆ ਹੈ। REHAAN RECORDS ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ Karan Aujla ਜਿੰਨ੍ਹਾਂ ਦੇ ਹਰ ਗੀਤ  ਨੂੰ ਪ੍ਰਸ਼ੰਸਕਾਂ ਵੱਲੋਂ ਰਿਪੀਟ ‘ਤੇ ਸੁਣਿਆ ਜਾਂਦਾ ਹੈ। ਉਹਨਾਂ ਦੇ ਇਸ ਗੀਤ ਦਾ ਵੀ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।





ਗੱਲ ਕਰੀਏ Karan Aujla ਦੇ ਪ੍ਰੋਜੈਕਟ ਦੀ ਤਾਂ ਉਹ ਗਾਇਕ ਹੋਣ ਦੇ ਨਾਲ ਗੀਤਕਾਰ ਵੀ ਨੇ। ਜਿਨ੍ਹਾਂ ਦੀ ਕਲਮ ਵਿੱਚੋ ਨਿਕਲੇ ਗੀਤ ਨਾਮੀ ਗਾਇਕ  Deep Jandu, Elly Mangat, Jassi Gill, Jazzy B, Gagan kokri ਅਤੇ Bohemia ਵਰਗੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। ਦੱਸਣਯੋਗ ਹੈ Karan Aujla ਨੇ ਪੰਜਾਬੀ ਇੰਡਸਟਰੀ ਨੂੰ Rim Vs Jhanjaar, Yaarian Ch Fikk, Hint, Facts, Hair, Ghoda, Na Na Na,Snitch ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ।



ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੇ 'Sheikh' ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਸੀ ਜੋ ਕਿ ਬਹੁਤ ਜਲਦ 'Darks Music' ਦੇ ਲੇਬਲ ਹੇਠ ਇਸ ਗੀਤ ਦੀ ਵੀਡੀਓ ਰਿਲੀਜ਼ ਕੀਤੀ ਜਾਵੇਗੀ। ਇਸ ਗੀਤ ਦੇ ਬੋਲ ਵੀ ਖੁਦ Karan Aujla ਨੇ ਹੀ ਲਿਖੇ ਹਨ ਇਸ ਗੀਤ ਦਾ ਮਿਊਜ਼ਿਕ ਹਰ ਵਾਰ ਦੀ ਤਰਾਂ Deep Jandu ਨੇ ਹੀ ਦਿੱਤਾ ਹੈ।