Popular Countries

Karan Aujla ਬਹੁਤ ਜਲਦ ਆਪਣੇ ਨਵੇਂ ਗੀਤ 'HUKAM ' ਨਾਲ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਨੇ , ਦੇਖੋ ਪੋਸਟਰ

By Harpreet Kaur . 4th August 2020 11:15am
Karan Aujla ਬਹੁਤ ਜਲਦ ਆਪਣੇ ਨਵੇਂ ਗੀਤ 'HUKAM ' ਨਾਲ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਨੇ , ਦੇਖੋ ਪੋਸਟਰ



 ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ Karan Aujla ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ Karan Aujla ਜਲਦ ਹੀ ਆਪਣੇ ਨਵੇਂ ਗੀਤ 'HUKAM ' ਨਾਲ ਦਰਸ਼ਕਾਂ ਦੇ ਰੁ ਬ ਰੁ ਹੋਣ ਜਾ ਰਹੇ ਹਨ। ਜੀ ਹਾਂ Karan Aujla ਨੇ ਆਪਣੇ ਨਵੇਂ ਗੀਤ ਦਾ ਪੋਸਟਰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। 

ਦੇਖੋ ਪੋਸਟਰ। 


ਗੀਤ ਦੇ ਪੋਸਟਰ ਨੂੰ ਦੇਖ ਦੇ ਇੰਝ ਲੱਗਦਾ ਹੈ ਕਿ ਇਸ ਵਾਰ ਦਾ ਉਹਨਾਂ ਦਾ ਗੀਤ ਬਹੁਤ ਹੀ ਸੁਪਰ ਡੁਪਰ ਹਿੱਟ ਹੋਣ ਵਾਲਾ ਹੈ। ਫਿਲਹਾਲ ਦਰਸ਼ਕਾਂ ਨੂੰ Karan Aujla ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜਾਰ ਹੈ। ਗੀਤ ਦੀ ਗੱਲ ਕਰੀਏ ਤਾ ਗੀਤ ਦੇ ਬੋਲ ਉਹਨਾਂ ਨੇ ਖੁਦ ਲਿਖੇ ਹਨ ਅਤੇ ਇਸ ਗੀਤ ਦਾ ਮਿਊਜ਼ਿਕ proof ਨੇ ਤਿਆਰ ਕੀਤਾ ਹੈ । ਇਹ ਗੀਤ Rehaan Records ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। 



ਗੱਲ ਕਰੀਏ Karan Aujla ਦੇ ਪ੍ਰੋਜੈਕਟ ਦੀ ਤਾਂ ਉਹ ਗਾਇਕ ਹੋਣ ਦੇ ਨਾਲ ਗੀਤਕਾਰ ਵੀ ਨੇ। ਜਿਨ੍ਹਾਂ ਦੀ ਕਲਮ ਵਿੱਚੋ ਨਿਕਲੇ ਗੀਤ ਨਾਮੀ ਗਾਇਕ  Deep Jandu, Elly Mangat, Jassi Gill, Jazzy B, Gagan kokri ਅਤੇ Bohemia ਵਰਗੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। 



ਦੱਸਣਯੋਗ ਹੈ Karan Aujla ਨੇ ਪੰਜਾਬੀ ਇੰਡਸਟਰੀ ਨੂੰ Rim Vs Jhanjaar, Yaarian Ch Fikk, Hint, Facts, Hair, Ghoda, Na Na Na,Snitch ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ।