Popular Countries

Karan Aujla ਦੇ ਨਵੇਂ ਗੀਤ 'Haan Haige AA' ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By Harpreet Kaur . 23rd July 2020 07:36pm
Karan Aujla ਦੇ ਨਵੇਂ ਗੀਤ 'Haan Haige AA' ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ


ਪੰਜਾਬੀ ਗਾਇਕ Karan Aujla ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ । ਉਹ (Haan Haige aa) ਟਾਈਟਲ ਹੇਠ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਫ਼ਿਲਹਾਲ ਤਾਂ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਦਰਸ਼ਕਾਂ ਦੇ ਰੁਬਰੂ ਹੋਈ ਹੈ ਤੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਟੀਜ਼ਰ ਟਰੈਂਡਿੰਗ ‘ਚ ਚੱਲ ਰਿਹਾ ਹੈ ।



ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Karan Aujla ਦੀ ਕਲਮ ‘ਚੋਂ ਹੀ ਨਿਕਲੇ ਨੇ । ਇਸ ਗੀਤ ‘ਚ Karan Aujla ਦੇ ਨਾਲ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਗਾਇਕਾ gurlez akhtar । ਗੀਤ ਨੂੰ ਮਿਊਜ਼ਿਕ Avvy Sra ਨੇ ਦਿੱਤਾ ਹੈ ਤੇ ਵੀਡੀਓ Rupanbal ਤੇ Deolsagar ਵੱਲੋਂ ਤਿਆਰ ਕੀਤਾ ਹੈ । Rehaan Records  ਦੇ ਲੇਬਲ ਹੇਠ ਇਸ ਗੀਤ ਦੇ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ । 



ਗੱਲ ਕਰੀਏ Karan Aujla ਦੇ ਪ੍ਰੋਜੈਕਟ ਦੀ ਤਾਂ ਉਹ ਗਾਇਕ ਹੋਣ ਦੇ ਨਾਲ ਗੀਤਕਾਰ ਵੀ ਨੇ। ਜਿਨ੍ਹਾਂ ਦੀ ਕਲਮ ਵਿੱਚੋ ਨਿਕਲੇ ਗੀਤ ਨਾਮੀ ਗਾਇਕ  Deep Jandu, Elly Mangat, Jassi Gill, Jazzy B, Gagan kokri ਅਤੇ Bohemia ਵਰਗੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। ਦੱਸਣਯੋਗ ਹੈ Karan Aujla ਨੇ ਪੰਜਾਬੀ ਇੰਡਸਟਰੀ ਨੂੰ Rim Vs Jhanjaar, Yaarian Ch Fikk, Hint, Facts, Hair, Ghoda, Na Na Na,Snitch ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ।