Popular Countries

Karan Aujla ਦਾ ਨਵਾਂ ਗੀਤ 'LET ’EM PLAY' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By Harpreet Kaur . 28th May 2020 04:09pm
Karan Aujla ਦਾ ਨਵਾਂ ਗੀਤ 'LET ’EM PLAY' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ




ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਅਦਾਕਾਰ Karan Aujla ਜੋ ਕਿ ਗੀਤਾਂ ਦੀ ਮਸ਼ੀਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ Karan Aujla ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘Let ’em Play’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਚੱਕਵੀਂ ਬੀਟ ਵਾਲਾ ਹੈ ਜਿਸ ਨੂੰ Karan Aujla ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ ।




ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੀਤਾਂ ਦੀ ਮਸ਼ੀਨ ਯਾਨੀ ਕਿ Karan Aujla ਨੇ ਲਿਖੇ ਨੇ ਅਤੇ ਇਸ ਗੀਤ ਦਾ ਮਿਊਜ਼ਿਕ Proof ਨੇ ਤਿਆਰ ਕੀਤਾ ਹੈ । Sukh Sanghera ਨੇ ਗੀਤ ਦਾ ਵੀਡੀਓ ਬਣਾਇਆ ਹੈ। ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ Karan Aujla।




 ਇਸ ਗੀਤ ਨੂੰ Rehaan Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਕੁਝ ਸਮਾਂ ਹੀ ਹੋਇਆ ਅਤੇ ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।





ਗੱਲ ਕਰੀਏ Karan Aujla ਦੇ ਪ੍ਰੋਜੈਕਟ ਦੀ ਤਾਂ ਉਹ ਗਾਇਕ ਹੋਣ ਦੇ ਨਾਲ ਗੀਤਕਾਰ ਵੀ ਨੇ। ਜਿਨ੍ਹਾਂ ਦੀ ਕਲਮ ਵਿੱਚੋ ਨਿਕਲੇ ਗੀਤ ਨਾਮੀ ਗਾਇਕ  Deep Jandu, Elly Mangat, Jassi Gill, Jazzy B, Gagan kokri ਅਤੇ Bohemia ਵਰਗੇ ਕਈ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। ਦੱਸਣਯੋਗ ਹੈ Karan Aujla ਨੇ ਪੰਜਾਬੀ ਇੰਡਸਟਰੀ ਨੂੰ Rim Vs Jhanjaar, Yaarian Ch Fikk, Hint, Facts, Hair, Ghoda, Na Na Na,Snitch ਵਰਗੇ ਕਈ ਗੀਤਾਂ ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਕਰ ਚੁਕੇ ਹਨ।