Popular Countries

ਜਾਣੋ Babbu Maan ਨੇ ਆਪਣੇ Birthday ਤੇ ਫੈਨਜ਼ ਨੂੰ ਕਿ ਦਿੱਤਾ ਤੋਹਫ਼ਾ

By Harpreet Kaur . 29th March 2020 05:39pm
ਜਾਣੋ Babbu Maan ਨੇ ਆਪਣੇ Birthday ਤੇ ਫੈਨਜ਼ ਨੂੰ ਕਿ ਦਿੱਤਾ ਤੋਹਫ਼ਾ



Babbu Maan ਇੱਕ ਪੰਜਾਬੀ ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਵੀ ਹਨ। ਉਹਨਾਂ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। Babbu Maan ਨੇ ਆਪਣੀ ਗਾਇਕੀ ਦੀ ਸ਼ੁਰੂਆਤ 1998 ਵਿੱਚ ਕੀਤੀ। ਉਹਨਾਂ ਦਾ ਜਨਮ 29 ਮਾਰਚ 1975 ‘ਚ ਫਤਿਹਗੜ੍ਹ ਸਾਹਿਬ ਜਿਲੇ ਦੇ ਪਿੰਡ ਖੰਟ ਮਾਨ ਪੁਰ ‘ਚ ਹੋਇਆ। ਉਹਨਾਂ ਦੇ ਫੈਨਜ਼ ਅੱਜ ਉਹਨਾਂ ਦਾ 45ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਦਾ ਨਾਂਅ Tejinder Singh Mann ਹੈ, ਜਿਸ ਨੂੰ ਅੱਜ ਪੂਰੀ ਦੁਨੀਆਂ Babbu Maan   ਦੇ ਨਾਮ ਤੋਂ ਜਾਣਦੀ ਹੈ 



ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ 1998 ‘ਚ ਪਾਲੀਵੁਡ ਇੰਡਸਟਰੀ ‘ਚ ਪੈਰ ਰੱਖਣ ਵਾਲੇ Babbu Maan ਦੀ ਪਹਿਲੀ ਮਿਊਜ਼ਿਕ ਐਲਬਮ 'Sajjan Rumal De Gaya' ਅਤੇ ਜਿਸ ਤੋਂ ਬਾਅਦ 1999 ‘ਚ ਇਸੇ ਐਲਬਮ ਦੇ ਕਈ ਗੀਤ 'Tu Meri Miss India' ‘ਚ ਦੁਬਾਰਾ ਰਿਲੀਜ਼ ਕੀਤਾ ਗਿਆ ਅਤੇ ਦੋਨਾਂ ਕੈਸਟਾਂ ਦੇ ਸਾਰੇ ਹੀ ਗੀਤ ਬਹੁਤ ਹੀ ਜ਼ਿਆਦਾ ਮਕਬੂਲ ਹੋਏ। 

ਉਸ ਤੋਂ ਬਾਅਦ Babbu Maan ਦਾ ਸੰਗੀਤਕ ਸਫ਼ਰ ਆਸਮਾਨ ਦੀਆਂ ਬੁਲੰਦੀਆਂ ਵੱਲ ਹੀ ਵੱਧਦਾ ਗਿਆ ਅਤੇ ਅੱਜ ਵੀ ਉਹਨਾਂ ਦਾ ਉਹ ਮੁਕਾਮ ਉਸੇ ਤਰ੍ਹਾਂ ਕਾਇਮ ਹੈ।ਦਰਸ਼ਕਾਂ ਵੀ ਉਨ੍ਹਾਂ ਦੇ ਗੀਤਾਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ । ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦਾ ਹੈ ।




ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਪੰਜਾਬੀ ਗਾਇਕ Babbu Maan ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । Babbu Maan ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#Lockdown Rough Audio’

View this post on Instagram

#Lockdown Rough Audio

A post shared by Babbu Maan (@babbumaaninsta) on

>


ਇਸ ਵੀਡੀਓ ‘ਚ ‘ਲਾਕਡਾਉਨ‘ ਟਾਈਟਲ ਹੇਠ ਲੈ ਕੇ ਆ ਰਹੇ ਨੇ ਆਪਣੇ ਗੀਤ ਦੀ ਰਫ ਲੁੱਕ ਸ਼ੇਅਰ ਕੀਤੀ ਹੈ । ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਵਾਇਰਸ ਦੇ ਚੱਲਦੇ ਇੰਡੀਆ ‘ਚ 21 ਦਿਨਾਂ ਦੇ ਲਈ ਲਾਕਡਾਉਨ ਕੀਤਾ ਹੋਇਆ ਹੈ । ਇਸ ਵਿਸ਼ੇ ਉੱਤੇ Babbu Maan ਨੇ ਵੀ ਗੀਤ ਲੈ ਕੇ ਆ ਰਹੇ ਨੇ । ਆਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਦੇ ਹੇਠ ਫੈਨਜ਼ ਤੇ ਪੰਜਾਬੀ ਕਲਾਕਾਰ ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । 

ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ । ਪਿਛਲੇ ਸਾਲ 'Banjara - The Truck Driver' ਫ਼ਿਲਮ ਨਾਲ ਲੰਬੇ ਸਮੇਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕੀਤੀ ਸੀ। Babbu Maan ਬਹੁਤ ਜਲਦ ਲੋਕ ਨਾਇਕ ‘ਸੁੱਚਾ ਸੂਰਮਾ’ ਦੀ ਬਾਇਓਪਿਕ ‘ਚ ਸੁੱਚੇ ਦੇ ਕਿਰਦਾਰ ‘ਚ ਨਜ਼ਰ ਆਉਣਗੇ