Popular Countries

ਜਾਣੋ : Vicky Kaushal ਅਤੇ Katrina Kaif ਦੀ Love Story ਦਾ ਕੀ ਹੈ ਸੱਚ ?

By Harpreet Kaur . 27th February 2020 05:33pm
ਜਾਣੋ : Vicky Kaushal ਅਤੇ Katrina Kaif ਦੀ  Love Story ਦਾ ਕੀ  ਹੈ ਸੱਚ ?



ਬਾਲੀਵੁੱਡ ਐਕਟਰ Vicky Kaushal ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'Bhoot Part One: The Haunted Ship' ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਛਾਏ ਹੋਏ ਹਨ। ਫਿਲਮਾਂ ਦੇ ਨਾਲ-ਨਾਲ Vicky Kaushal  ਕੁਝ ਦਿਨਾਂ ਤੋਂ ਅਦਾਕਾਰਾ Katrina Kaif  ਕਾਰਨ ਵੀ ਖਬਰਾਂ ਵਿੱਚ ਬਣੇ ਹੋਏ ਹਨ। ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। 
ਹਾਲਾਂਕਿ, ਦੋਵਾਂ ਸਿਤਾਰਿਆਂ ਵਿੱਚ ਕਿਸੇ ਨੇ ਵੀ ਅਜਿਹੀਆਂ ਖਬਰਾਂ ਦਾ ਜਵਾਬ ਨਹੀਂ ਦਿੱਤਾ। ਹੁਣ Vicky Kaushal  ਨੇ Katrina Kaif ਨਾਲ ਕਥਿਤ ਤੌਰ ‘ਤੇ ਅਫੇਅਰ ਦੀਆਂ ਖਬਰਾਂ ‘ਤੇ ਚੁੱਪੀ ਤੋੜ ਦਿੱਤੀ ਹੈ। ਖਬਰ ਮੁਤਾਬਕ Vicky Kaushal ਨੇ ਆਪਣੇ ਤੇ katrina kaif ਦੇ ਰਿਸ਼ਤੇ ਬਾਰੇ ਗੱਲ ਕੀਤੀ। ਜਦੋਂ ਉਸ ਨੂੰ ਡੇਟਿੰਗ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਡੇਟਿੰਗ ਇਕ ਖੂਬਸੂਰਤ ਅਹਿਸਾਸ ਹੈ।

Vicky Kaushal Katrina Kaif Love Story


Vicky Kaushal ਨੇ ਅੱਗੇ ਕਿਹਾ, “ਮੈਂ ਸਮਝਦਾ ਹਾਂ ਕਿ ਪੇਪਰਾਜ਼ੀ ਆਪਣਾ ਕੰਮ ਕਰਦੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਲੋਕ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਿਲਚਸਪੀ ਰੱਖਦੇ ਹਨ, ਕਿਉਂਕਿ ਅਸੀਂ ਇੱਕ ਜਨਤਕ ਸ਼ਖਸੀਅਤ ਹਾਂ। ਇਹ ਵੀ ਸਹੀ ਹੈ ਪਰ ਇਹ ਮੇਰੇ ਤੇ ਨਿਰਭਰ ਕਰਦਾ ਹੈ। ਭਾਵੇਂ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਜਾਂ ਨਹੀਂ। ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚੰਗਾ ਮਹਿਸੂਸ ਨਹੀਂ ਕਰਦਾ। ਮੇਰੇ ਲਈ ਮਹੱਤਵਪੂਰਨ ਹੈ ਕਿ ਮੈਂ ਚੰਗੀਆਂ ਚੀਜ਼ਾਂ ਦਾ ਖਿਆਲ ਰੱਖਾਂ


Vicky Kaushal Katrina Kaif Love Story


Vicky Kaushal Katrina Kaif Love Story


ਦੱਸਣਯੋਗ ਹੈ ਕਿ ਹਾਲ ਹੀ ਵਿੱਚ Vicky Kaushal ਦੀ ਫਿਲਮ 'Bhoot Part One: The Haunted Ship' ਰਿਲੀਜ਼ ਹੋਈ ਹੈ ਪਰ ਓਪਨਿੰਗ ਵੀਕੇਂਡ ‘ਤੇ ਫਿਲਮ ਉਮੀਦਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ। ਇਹ ਇਕ 'Haunted' ਫਿਲਮ ਹੈ ਜਿਸ ਦੀ Critique ਦੇ ਆਧਾਰ ‘ਤੇ ਕੋਈ ਤਾਰੀਫ ਨਹੀਂ ਹੋਈ। ਉੱਥੇ ਹੀ ਇਸ ਫਿਲਮ ਨਾਲ ਰਿਲੀਜ਼ ਹੋਈ Ayushman Khurana ਦੀ ਫਿਲਮ 'Shubh Mangal Zyada Saavdhan'  Vicky Kaushal ਦੀ ਫਿਲਮ ਤੋਂ ਕਾਫੀ ਅੱਗੇ ਚੱਲ ਰਹੀ ਹੈ। Vicky Kaushal ਬਾਲੀਵੁੱਡ ਦੇ ਉੱਤਮ ਉੱਭਰਦੇ ਅਦਾਕਾਰਾਂ ਵਿਚੋਂ ਇੱਕ ਹੈ, ਜਿਸ ਦੇ ਲੋਕ ਮੁਰੀਦ ਹਨ। ਇਸ ਤੋਂ ਇਲਾਵਾ Vicky Kaushal ਫ਼ਿਲਮ 'Sardar Udham Singh' ਵਿੱਚ  ਵੀ ਨਜ਼ਰ ਆਉਣਗੇ।

Related Posts: