ਕਾਮੇਡੀ ਕਲਾਕਾਰ ਭਾਰਤੀ ਸਿੰਘ ਦੇ, ਦੀ ਕਪਿਲ ਸ਼ਰਮਾ ਸ਼ੋਅ ਵਿਚ ਆਉਣ ਤੋਂ ਬਾਅਦ ਸ਼ੋਅ ‘ਚ ਥੋੜਾ ਤੜਕਾ ਲੱਗਿਆ ਹੈ ਤੇ ਲੋਕੀ ਮੁੜ ਸ਼ੋਅ ਨੂੰ ਪਸੰਦ ਕਰਨ ਲੱਗ ਪਾਏ ਨੇ | ਸੁਨੀਲ ਗਰੋਵਰ, ਅਲੀ ਅਸਗ਼ਰ ਤੇ ਹੋਰਾਂ ਦੇ ਸ਼ੋਅ ਛੱਡਣ ਮਗਰੋਂ ਸ਼ੋਅ ਦੀ ਟੀਆਰਪੀ ਤੇ ਕਾਫੀ ਮਾੜਾ ਅਸਰ ਪਿਆ ਸੀ |

ਪਰ ਲੱਗਦਾ ਕਰੁਸ਼ਨਾ ਅਭਿਸ਼ੇਕ ਨੂੰ ਇਹ ਗੱਲ ਰਾਸ ਨਹੀਂ ਆਈ ਇਸੀ ਕਰਕੇ ਤਾਂ ਇਕ ਅਖਬਾਰ ਨੂੰ ਦਿਤੇ ਗਏ ਇੰਟਰਵਿਊ ਵਿਚ ਉਹ ਹੈਰਾਨ ਰੈਹ ਗਏ ਜਦੋਂ ਰਿਪੋਰਟਰ ਨੇ ਉਨ੍ਹਾਂ ਨੂੰ ਸ਼ੋਅ ਦੀ ਤਾਜ਼ੀ ਜਾਣਕਾਰੀ ਦਿਤੀ |

ਕਰੁਸ਼ਨਾ ਨੇ ਕਿਹਾ “ਕਪਿਲ ਦੇ ਸ਼ੋਅ ਨੂੰ ਸ਼ੁਰੂ ਹੋਏ ੪ ਸਾਲ ਬੀਤ ਚੁਕੇ ਹਨ ਅਤੇ ਮੈਂ ਤੇ ਭਾਰਤੀ ਨੇ ਕਸਮ ਚੁਕੀ ਸੀ ਕਿ ਉਹਦੇ ਸ਼ੋਅ ਤੇ ਕਦੀ ਨਹੀਂ ਜਾਵਾਂਗੇ | ਇਹ ਸਮਝੌਤਾ ਲਿਖਤ ਨਹੀਂ ਸੀ | ਪਹਿਲਾਂ ਕਿਓਂਕਿ ਸ਼ੋਅ ਦਾ ਨਾਮ ਉਸਦੇ ਨਾਮ ਤੇ ਸੀ ਅਤੇ ਮੈਂ ਕੋਈ ਛੋਟਾ ਕਾਮੇਡੀ ਕਾਲਕਾਰ ਨਹੀਂ ਹਾਂ ਜੋ ਸ਼ੋਅ ਤੇ ਥੋੜੀ ਦੇਰ ਲਈ ਆਵੇ | ਮੇਰਾ ਖਰਚਾ ਚੁੱਕਣਾ ਕਾਫੀ ਭਾਰੀ ਹੈ |”

ਕਰੁਸ਼ਨਾ ਦਾ ਕਹਿਣਾ ਹੈ ਕਿ ਜਦੋਂ ਉਸਨੇ ਪਹਿਲਾਂ ਇਹ ਖ਼ਬਰ ਸੁਣੀ ਤਾਂ ਉਸਨੂੰ ਲੱਗਿਆ ਕਿ ਇਹ ਕੋਈ ਅਫਵਾਹ ਹੈ “ਮੈਂ ਹੱਸਦੇ ਹੋਏ ਨਜ਼ਰਅੰਦਾਜ਼ ਕਰਤੀ, ਮੈਨੂੰ ਪੂਰਾ ਭਰੋਸਾ ਸੀ ਕਿ ਭਾਰਤੀ ਸ਼ੋਅ ਵਿਚ ਨਹੀਂ ਜਾਵੇਗੀ | ਹਾਲਾਂਕਿ ਮੈਨੂੰ ਬਾਅਦ ਵਿਚ ਇਹਸਾਸ ਹੋਇਆ ਕਿ ਇਹ ਸੱਚ ਸੀ | ਉਹ ਸ਼ੋਅ ‘ਚ ਕਿੱਦਾਂ ਜਾ ਸਕਦੀ ਹੈ ?”

ਜਦੋਂ ਪੁੱਛਿਆ ਗਿਆ ਕਿ ਇਸਦੇ ਨਾਲ ਉਨ੍ਹਾਂ ਦੀ ਦੋਸਤੀ ਤੇ ਕੋਈ ਫਰਕ ਪਿਆ ਹੈ, ਕਰੁਸ਼ਨਾ ਨੇ ਕਿਹਾ ” ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਪਰਿਵਾਰ ਦਾ ਸਦੱਸ ਮੇਰੇ ਤੋਂ ਦੂਰ ਹੋਗਿਆ ਹੋਵੇ | ਮੈਂ ਕਪਿਲ ਨੂੰ ਕਸੂਰਵਾਰ ਨਹੀਂ ਠੈਰੰਦਾ ਪਰ ਇਹ ਭਾਰਤੀ ਤੇ ਮੇਰੇ ਵਿਚ ਦੀ ਗੱਲ ਸੀ |”

ਹਾਲ੍ਹੀ ਵਿਚ ਦੋ ਜੁੜਵਾ ਬੱਚਿਆਂ ਦੇ ਬਾਪ ਬਣੇ ਕਰੁਸ਼ਨਾ ਜਲਦ ਹੀ ਇਕ ਨਵਾਂ ਸ਼ੋਅ ਲੈ ਕੇ ਪੇਸ਼ ਹੋਵਣਗੇ ਜਿਸਦਾ ਨਾਮ ਹੈ ਦੀ ਡਰਾਮਾ ਕੰਪਨੀ |

LEAVE A REPLY

Please enter your comment!
Please enter your name here