Popular Countries

Kulwinder Billa ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ '97 De Yaar ' , ਦੇਖੋ ਪੋਸਟਰ

By Harpreet Kaur . 28th April 2020 11:15am
Kulwinder Billa ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ '97 De Yaar ' , ਦੇਖੋ ਪੋਸਟਰ



ਪੰਜਾਬੀ ਗਾਇਕ Kulwinder Billa ਨੇ ਆਪਣੇ ਗੀਤਾਂ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਨਾਇਆ ਹੋਇਆ ਹੈ ਅਤੇ ਹਾਲ ਹੀ 'ਚ Kulwinder Billa ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਇੱਕ ਵਾਰ ਫਿਰ ਤੋਂ ਉਹ ਦੋਸਤਾਂ ਦੇ ਲਈ ਪਿਆਰ ਜ਼ਾਹਿਰ ਕਰਦੇ ਹੋਏ ਨਜ਼ਰ ਆਉਣਗੇ । ਉਹ '97 De Yaar' ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਹੈ । ਇਸ ਪੋਸਟਰ 'ਚ ਉਹ ਇੱਕ ਸੋਹਣੇ ਸਰਦਾਰ ਦੀ ਲੁੱਕ 'ਚ ਨਜ਼ਰ ਆ ਰਹੇ ਨੇ। 

ਆਓ ਤੁਸੀ ਵੀ ਇਸ ਗੀਤ ਦੇ ਪੋਸਟਰ 'ਤੇ ਇੱਕ ਨਜ਼ਰ ਮਾਰੋ। 


View this post on Instagram

#97deYaar #coming #Soon #Kulwinderbillamusic te

A post shared by Kulwinderbilla (@kulwinderbilla) on



 '97 De Yaar ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ  ਦੇ ਬੋਲ Matt Sheron Wala ਨੇ ਲਿਖੇ ਨੇ ਤੇ ਮਿਊਜ਼ਿਕ The Boss ਨੇ ਦਿੱਤਾ ਹੈ । ਗੀਤ ਦਾ ਵੀਡੀਓ Yaadu Brar ਨੇ ਤਿਆਰ ਕੀਤੀ ਹੈ । ਇਹ ਗੀਤ Kulwinder Billa ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਜਾਵੇਗਾ । ਦਰਸ਼ਕਾਂ ਵੱਲੋਂ ਗੀਤ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।


View this post on Instagram

Waheguru sab te mehar rakhi

A post shared by Kulwinderbilla (@kulwinderbilla) on



ਜੇ ਗੱਲ ਕਰੀਏ Kulwinder Billa ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ Antenna, Sangdi Sangdi, Gutt Naar Di, Kohinoor ਅਤੇ Tere Laare ਵਰਗੇ ਕਈ ਹੋਰ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।



 ਪੰਜਾਬੀ ਗੀਤਾਂ ਵਾਂਗ ਉਹ ਅਦਾਕਾਰੀ ਦੇ ਖੇਤਰ ‘ਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ । ਜਿਵੇ Parahuna , Subedar Joginder Singh, ਅਤੇ ਕਈ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ