Popular Countries

ਜਾਣੋ Birthday Boy Jackie Shroff ਨੇ ਕਿਵੇਂ ਕੀਤੀ Bollywood ਵਿੱਚ Entry

By Harpreet Kaur . 1st February 2020 02:28pm
ਜਾਣੋ Birthday Boy Jackie Shroff ਨੇ ਕਿਵੇਂ ਕੀਤੀ Bollywood ਵਿੱਚ Entry

Jackie Shroff  ਨੂੰ ਭਾਰਤੀ ਫਿਲਮਾਂ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ, ਜੋ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਬਾਲੀਵੁੱਡ ਇੰਡਸਟਰੀ ਉੱਤੇ ਰਾਜ਼ ਕਰ ਰਹੇ ਹਨ Jackie Shroff ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ ਉਹਨਾਂ ਦਾ ਜਨਮ 1 ਫਰਵਰੀ 1957 ਨੂੰ ਉਦਗੀਰ, ਭਾਰਤ ਵਿੱਚ ਹੋਇਆ ਸੀ। 



Jackie Shroff ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀ ਪਹਿਲੀ ਫਿਲਮ 'Heera Panna' ਵਿੱਚ ਇਕ ਖਲਨਾਇਕ ਦੀ ਭੂਮਿਕਾ ਨਿਭਾਈ ਸੀ, ਜਿਸ ਵਿਚ ਪ੍ਰਸਿੱਧ ਅਭਿਨੇਤਾ Dev Anand, Swami Dada ਸੀ Jackie Shroff ਇਸ ਤੋਂ ਬਾਅਦ Dev Anand ਅਰਥਾਤ Swami Dada ਦੀ ਇੱਕ ਹੋਰ ਫਿਲਮ ਵਿੱਚ ਦਿਖਾਈ ਦੇਣ ਲਈ ਅੱਗੇ ਵਧੇ Jackie Shroff  ਨੂੰ ਅਸਲੀ ਪਹਿਚਾਣ Subhash Ghai ਦੀ ਫਿਲਮ Hero ਤੋਂ ਮਿਲੀ ਸੀ ਜਿਸਨੇ ਉਸ ਨੂੰ ਸੁਪਰ ਹਿੱਟ ਹੀਰੋ ਲਈ ਪੇਸ਼ ਕੀਤਾ 



Jackie Shroff, ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਲੀਵੁੱਡ ਸਿਨੇਮਾ ਵਿੱਚ ਕੰਮ ਕਰ ਰਹੇ ਹਨ Doodh Ka Karz, Kaash, Yudh, Devdas, Dehleez, Rangeela, Yaadein, Mission Kashmir, 1942- A Love Story, Parinda, Gardish, Tridev, Ram Lakhan, Saudagar, Kudrat Ka Kanoon, Border ਅਤੇ King Uncle ਇਸ ਤਰਾਂ ਦੀਆ ਹੋਰ ਵੀ ਕਈ ਫਿਲਮਾਂ ਬਾਲੀਵੁੱਡ ਸਿਨੇਮਾ ਨੂੰ ਦੇ ਚੁੱਕੇ ਹਨ। ਉਹਨਾਂ ਨੇ ਸਾਲ 2017 ਦੇ ਅੰਤ ਤੱਕ ਕੁੱਲ 220 ਫਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 2000 ਤੋਂ ਬਾਅਦ, ਉਹਨਾਂ ਨੂੰ ਆਮ ਤੌਰ ਤੇ ਪ੍ਰਮੁੱਖ ਖਲਨਾਇਕ, ਪ੍ਰਮੁੱਖ ਅਦਾਕਾਰ ਜਾਂ ਪਿਤਾ ਦੀ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਹੈ। ਹਿੰਦੀ ਤੋਂ ਇਲਾਵਾ Jackie ਕਈ ਖੇਤਰੀ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੇ  ਹੈ ਅਤੇ ਆਪਣੀ ਅਦਾਕਾਰੀ ਨਾਲ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। 



Jackie Shroff ਦੀ ਲਵ ਸਟੋਰੀ ਕਾਫ਼ੀ ਰੋਮਾਂਟਿਕ ਹੈ Ayesha Shroff ਨਾਲ ਪਿਆਰ ਅਤੇ ਵਿਆਹ ਤੱਕ ਦਾ ਸਫਰ Jackie Shroff ਲਈ ਕਾਫੀ ਮੁਸ਼ਕਲ ਰਿਹਾ Jackie Shroff, Ayesha Shroff ਦਾ ਪਹਿਲਾ ਪਿਆਰ ਨਹੀਂ ਸੀ Jackie ਨੂੰ Ayesha ਨਾਲ ਜਦੋਂ ਪਿਆਰ ਹੋਇਆ ਸੀ ਤਾਂ ਉਹ ਸਿਰਫ 13 ਸਾਲ ਦੀ ਸੀ, Ayesha ਨੂੰ ਪਹਿਲੀ ਨਜ਼ਰ ਦੇਖਣ ਤੇ ਹੀJackie ਨੂੰ ਉਹਨਾਂ ਦੇ ਨਾਲ ਪਿਆਰ ਹੋ ਗਿਆ ਸੀ।



ਪਰ ਮੁਸ਼ਕਲ ਇਹ ਸੀ ਕਿ Jackie ਪਹਿਲਾਂ ਤੋਂ ਹੀ ਇਕ ਰਿਲੇਸ਼ਨ ਵਿਚ ਸਨ ਅਤੇ ਉਹਨਾਂ ਦੀ ਗਰਲਫਰੈਂਡ ਸਟੱਡੀ ਲਈ ਅਮਰੀਕਾ ਗਈ ਹੋਈ ਸੀ Ayesha ਨੇ ਲੈਟਰ ਲਿਖ ਕੇ Jackie ਦੀ ਗਰਲਫਰੈਂਡ ਨੂੰ ਸਾਰੀ ਗੱਲ ਦੱਸੀ,ਕਈ ਸਾਲ ਇਕ-ਦੂੱਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 1987 ਵਿਚ ਵਿਆਹ ਕਰ ਲਿਆ।ਉਹਨਾਂ ਦੇ ਦੋ ਬੱਚੇ ਹਨ Tiger Shroff ਅਤੇ Krishna Shroff