Popular Countries

ਜਾਣੋ Upasana Singh ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ

By Harpreet Kaur . 29th June 2020 04:17pm
ਜਾਣੋ Upasana Singh ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ




Upasana Singh ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਆਪਣੀ ਅਦਾਕਾਰੀ ਦੀ ਬਦੌਲਤ ਉਹ ਹਰ ਕਿਸੇ ਦੀ ਪਸੰਦ ਬਣੇ ਹੋਏ ਹਨ । ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ਤੇ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । Upasana Singh ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । Upasana Singh ਦਾ ਜਨਮ 29  ਜੂਨ 1975 ਨੂੰ ਹੁਸ਼ਿਆਰਪੁਰ ‘ਚ ਹੋਇਆ ਸੀ । ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ। 


View this post on Instagram

School days. Best days of my life💖

A post shared by Upasana Singh (@upasnasinghofficial) on




ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ ‘ਚ ਡਿਗਰੀ ਕੀਤੀ ਹੈ । Upasana Singh ਮਹਿਜ਼ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ ‘ਤੇ ਪ੍ਰੋਗਰਾਮ ਦਿੰਦੇ ਸਨ ਪਰ ਬਾਰਾਂ ਤੇਰਾਂ ਸਾਲ ਦੀ ਉਮਰ ‘ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ ।





Upasana Singh ਦਾ ਵਿਆਹ ਟੈਲੀਵਿਜ਼ਨ ਅਦਾਕਾਰ Neeraj Bhardwa ਨਾਲ ਹੋਇਆ ਹੈ । Upasana Singh ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ ਉੱਨੀ ਸੌ ਅਠਾਸੀ ‘ਚ ਰਾਜਸਥਾਨੀ ਫ਼ਿਲਮ Bai Chali Sasariye, ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫਰ ਮਿਲਣ ਲੱਗ ਪਏ ਸਨ । Upasana Singh ਨੇ ਪੰਜਾਬੀ ਫ਼ਿਲਮਾਂ ‘ਚ  ਕੰਮ ਕੀਤਾ। 


View this post on Instagram

Channo. Lucy and gangu together 😜

A post shared by Upasana Singh (@upasnasinghofficial) on



ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ਅਤੇ ਸੀਰੀਅਲਸ ਵਿੱਚ ਵੀ ਕੰਮ ਕੀਤਾ । ਜਿਸ ‘ਚ Hungama, Judaai, Sarfarosh, ਸਣੇ ਕਈ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । Ramvati‘ਚ ਉਨ੍ਹਾਂ ਨੇ ਇੱਕ ਡਾਕੂ ਦੀ ਭੂਮਿਕਾ ਨੂੰ ਵੀ ਕਾਫੀ ਸ਼ਲਾਘਾ ਮਿਲੀ ਸੀ ।ਉਹ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਤਿੰਨ ਭਾਸ਼ਾਵਾਂ ‘ਚ ਫ਼ਿਲਮਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਭੋਜਪੁਰੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।