Popular Countries

ਜਾਣੋ : Mika Singh ਦੀ Manager ਨੇ ਕਿਉਂ ਕੀਤੀ ਖੁਦਖੁਸ਼ੀ

By Harpreet Kaur . 23rd February 2020 02:00pm
 ਜਾਣੋ : Mika Singh ਦੀ Manager ਨੇ ਕਿਉਂ ਕੀਤੀ ਖੁਦਖੁਸ਼ੀ

ਬਾਲੀਵੁਡ ਦੇ ਮਸ਼ਹੂਰ ਕਲਾਕਾਰ Mika singh ਦੀ ਮੈਨੇਜਰ Saumya ਦਾ ਦੇਹਾਂਤ ਹੋ ਗਿਆ ਹੈ। Saumya  ਨੇ ਬਹੁਤ ਜਿਆਦਾ ਨੀਂਦ ਦੀ ਗੋਲੀਆਂ ਲੈ ਕੇ ਖੁਦ ਦੀ ਜਾਨ ਲੈ ਲਈ ਹੈ। Mika singh ਨੇ Saumya ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਜਾਹਿਰ ਕੀਤਾ। Saumya ਦੇ ਦੇਹਾਂਤ ਦੀ ਗੱਲ  Mika singh  ਦੀ ਪੋਸਟ ਤੋਂ ਬਾਅਦ ਸਾਹਮਣੇ ਆਈ ਹੈ। ਇੰਸਪੈਕਟਰ ਨੇ ਦੱਸਿਆ ਕਿ Saumya ਡਿਪ੍ਰੈਸ਼ਨ ਨਾਲ ਜੂਝ ਰਹੀ ਸੀ ਅਤੇ ਡ੍ਰਗ ਓਵਰਡੋਸ ਨਾਲ  ਉਹਨਾਂ ਦਾ ਦੇਹਾਂਤ ਹੋਇਆ ਹੈ।




Mika singh ਨੇ Saumya ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪੋਸਟ ਵਿੱਚ ਲਿਖਿਆ ‘ਵਾਹੇਗੁਰੂ ਜੀ ਕਾ ਖਾਲਸਾ ਵਾਹੁਗੁਰੂ ਜੀ ਕੀ ਫਤੇਹ,ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ Saumya ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਹਨਾਂ ਨੇ ਬਹੁਤ ਘੱਟ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਉਹ ਆਪਣੇ ਪਿੱਛੇ ਢੇਰ ਸਾਰੀਆਂ ਖੂਬਸੂਰਤ ਯਾਦਾਂ ਛੱਡ ਗਈ ਹੈ। ਭਗਵਾਨ Saumya  ਦੀ ਆਤਮਾ ਨੂੰ ਸ਼ਾਂਤੀ ਦੇਵੇ, ਮੈਂ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿੰਦਾ ਹਾਂ।

Mika Singh


ਤੁਹਾਨੂੰ ਦਸ ਦਈਏ ਕਿ Saumya ਦਾ ਸਰੀਰ ਅੰਤਿਮ ਸਸਕਾਰ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ। ਉਹਨਾਂ ਦਾ ਅੰਤਿਮ ਸਸਕਾਰ ਪੰਜਾਬ ਵਿੱਚ ਕੀਤਾ ਜਾਵੇਗਾ।ਵਰਸੋਵਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨੇ ਦੱਸਿਆ ਕਿ ਇਹ ਘਟਨਾ 2  ਫਰਵਰੀ ਨੂੰ ਹੋਈ, ਸਾਨੂੰ ਇਸ ਮਾਮਲੇ ਵਿੱਚ ਕੋਈ ਸ਼ੱਕ ਨਜ਼ਰ ਨਹੀਂ ਆ ਰਿਹਾ ਹੈ ਅਤੇ ਅਸੀਂ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰ ਲਿਆ ਹੈ।


Mika Singh Pics



ਸਟੇਸ਼ਨ ਦੇ ਇੰਸਪੈਕਟਰ ਨੇ ਕਿਹਾ ਕਿ ਉਹ ਡ੍ਰਿਪੈਸ਼ਨ ਵਿੱਚ ਸੀ ਅਤੇ ਡਰੱਗ ਓਵਰਡੋਜ ਨਾਲ Saumya ਦੀ ਜਾਨ ਚਲੀ ਗਈ ਹੈ। ਖਬਰ ਇਹ ਵੀ ਹੈ ਕਿ ਪਾਰਟੀ ਤੋਂ ਬਾਅਦ ਉਹ ਅਗਲੇ ਦਿਨ ਘਰ ਨਹੀਂ ਗਈ ਸੀ ਤਾਂ ਜਦੋਂ ਕੁੱਝ ਵਰਕਰਜ਼ ਜਾਂਚ ਦੇ ਲਈ ਉਥੇ ਗਏ ਤਾਂ ਉਹਨਾਂ ਨੂੰ Saumya ਦੀ ਲਾਸ਼ ਮਿਲੀ। ਉਹਨਾਂ ਨੂੰ ਫਿਰ ਹਸਪਤਾਲ ਲੈ ਕੇ ਜਾਇਆ ਗਿਆ , ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਇਸ ਨੂੰ ਖੁਦਕੁਸ਼ੀ ਦੱਸ ਰਹੀ ਹੈ ਪਰ Mika singh ਦੇ ਸਟੂਡਿਓ ਵਿੱਚ ਮਿਲਣ ਨਾਲ ਸ਼ੱਕ ਦੀ ਸੁਈ ਉਹਨਾਂ ਦੇ  ਵੱਲ ਦੇਖੀ ਜਾ ਰਹੀ ਹੈ।

Related Posts: