LEEKAN LYRICS – Amrinder Gill
Song: Leekan
Singers: Amrinder Gill
Musicians: Jatinder Shah
Lyricists: Raj Ranjodh
ਜੁੜਦੇ ਤੇਰੇ ਨਾ ਦੇ
ਸੁਪਨੇ ਸਰਗੀ ਵੇਲੇ ਨੂੰ x (2
ਦਿਲ ਇਹ ਕਹਿੰਦਾ ਅੜੀਏ
ਅੱਖਾਂ ਨਹੀਓ ਖੋਲ੍ਹਣੀ ਆਂ
ਤੇਰਾ ਸੁਰਖ ਦੁਪੱਟਾ
ਸੁਬਰੇ ਰੂਹ ਦੇ ਵੇਹੜੇ ਨੀ
ਸਿੱਖ ਗਏ ਬੁਲ ਤੇਰੇ
ਅਣਕਹੀਆਂ ਗੱਲਾਂ ਬੋਲਣੀਆਂ
ਰਬ ਦੀਆਂ ਫ਼ਜ਼ਲਾਂ ਤੇ
ਰੁਖ਼ਸਾਰ ਤੇਰਾ ਜੇ ਦਿੱਸਦਾ ਏ
ਗੁੰਜਲਾ ਇਸ਼ਕ ਦੀਆਂ ਮੈਂ
ਤੇਰੇ ਨਾਲ ਫਰੋਲਣੀਆਂ
ਲੌਢੇ ਵੇਲੇ ਹੋਵੇ
ਦੀਵਾ ਬਾਰੀ ਜਗਦਾ ਨੀ
ਤੇਰੇ ਹੱਥ ਮੈਂ ਲੀਕਾਂ
ਆਪਣੇ ਨਾ ਦੀਆ ਟੋਲਣੀਆਂ x (2)
ਮੇਰੀ ਸੂਹੀ ਪਗੜੀ
ਤੇਰਾ ਰੰਗਲਾ ਚੂੜਾ ਨੀ
ਮੈਨੂੰ ਫਿੱਕੜੇ ਨੂੰ ਰੰਗ
ਇਸ਼ਕ ਦਾ ਚੜ੍ਹਿਆ ਗੂਹੜਾ ਨੀ x (2)
ਤੇਰੇ ਨੈਣ ਨੀ ਮੈਨੂੰ
ਰੀਝਾਂ ਲਾ ਜਦ ਵਹਿੰਦੇ ਨੇ
ਪੂਰਾ ਹੁੰਦਾ ਦਿੱਸਦਾ
ਹਰ ਇਕ ਖੁਆਬ ਅਧੂਰਾ ਨੀ
ਅਨਪੜ੍ਹ ਅੱਖੀਆਂ ਨੇ
ਤੇਰੀ ਅੱਖ ਦੀ ਬੋਲੀ ਸਿੱਖਣੀ ਆਏ
ਨਾ ਹੁਣ ਰਾਜ ਨੇ ਅੜੀਏ
ਹੋਰ ਕਿਤਾਬਾਂ ਫੋਲਣੀਆਂ x (2)
ਤੇਰੇ ਮੱਥੇ ਉੱਤੇ
ਟਿੱਕਾ ਝੂਟੇ ਪੀਂਗਾ ਨੀ
ਪਾਲਕਾਂ ਝੁਕੀਆਂ ਝੁਕੀਆਂ
ਲੱਗਦੀਆਂ ਨੇ ਸ਼ਰਮਾਈਆਂ ਨੀ x (2)
ਮੈਂ ਵੀ ਡੀਕਾਂ ਨੀ
ਕਦ ਬੋਲ ਗੁਲਾਬੀ ਬੋਲਾਂਗੇ
ਬਾਤਾਂ ਇਸ਼ਕ ਦੀਆਂ
ਜੋ ਅੱਖੀਆਂ ਦੇ ਨਾਲ ਪਾਈਆਂ ਨੀ
ਨੀ ਮੈਂ ਜੜਕੇ ਤੇਰੀ
ਚੁੰਨੀ ਤਾਰਾ ਤਾਰਾ ਨੀ
ਤੇਰੇ ਮੱਥੇ ਉੱਤੇ ਚੰਨ ਦੀਆਂ
ਰਿਸ਼ਮਾਂ ਘੋਲਣੀਆਂ x (2)