Popular Countries

Karamjit Anmol ਦੇ ਆਉਣ ਵਾਲੇ ਨਵੇਂ ਗੀਤ 'Maa Di Roti' ਦਾ ਪੋਸਟਰ ਆਇਆ ਸਾਮਣੇ,ਫੈਨਜ਼ ਨੇ ਕੀਤਾ ਖੂਬ ਪਸੰਦ

By Harpreet Kaur . 19th March 2020 05:53pm
Karamjit Anmol ਦੇ ਆਉਣ ਵਾਲੇ ਨਵੇਂ ਗੀਤ 'Maa Di Roti' ਦਾ ਪੋਸਟਰ ਆਇਆ ਸਾਮਣੇ,ਫੈਨਜ਼ ਨੇ ਕੀਤਾ ਖੂਬ ਪਸੰਦ




Karamjit Anmol ਪੰਜਾਬੀ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਮਸ਼ਹੂਰ ਫਿਲਮਾਂ ਪੰਜਾਬੀ  ਇੰਡਸਟਰੀ ਨੂੰ ਦਿੱਤੀਆਂ ਹਨ। ਇਸ ਦੇ ਨਾਲ ਹੀ ਹੁਣ ਉਹ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁ ਬੁ ਰੁ ਹੋਣ ਜਾ ਰਹੇ ਨੇ ਇਸ ਗੀਤ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਗੀਤ ਦਾ ਟਾਈਟਲ ਹੈ' Maa Di Roti' ਇਸ ਗੀਤ ਵਿੱਚ Karamjit Anmol ਆਪਣੀ ਮਾਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ।

ਤੁਸੀ ਇੱਕ ਨਜ਼ਰ ਮਾਰੋ ਉਹਨਾਂ ਦੇ ਇਸ ਨਵੇਂ ਗੀਤ ਦੇ ਪੋਸਟਰ 'ਤੇ




ਗੀਤ ਦੇ ਕ੍ਰੇਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ Karamjit Anmol ਨੇ ਆਪਣੀ ਮੀਠੀ ਆਵਾਜ਼ ਨਾਲ ਸਿੰਗਾਰਿਆ ਹੈ। ਇਸ ਗੀਤ ਦਾ ਮਿਊਜ਼ਿਕ R D Beat ਨੇ ਦਿੱਤਾ ਹੈ। ਇਸ ਗੀਤ ਦੇ ਬੋਲ Kuldeep Kandiara ਨੇ ਲਿਖੇ ਹਨ। 'Maa Di Roti' ਗੀਤ ਦੀ ਵੀਡੀਓ Shakti Rajpoot ਵਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਕਦੋ ਰਿਲੀਜ਼ ਹੋਵੇਗਾ ਇਸ ਦੀ ਜਾਣਕਾਰੀ ਤਾਂ ਸਾਡੇ ਨਾਲ ਸਾਂਝੀ ਨਹੀਂ ਕੀਤੀ ਗਈ ਪਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਬਹੁਤ ਜਲਦ ਯੂਟਿਊਬ ਤੇ Jigri Yaar Entertainmen ਦੇ ਲੇਬਲ ਹੇਠ  ਰਿਲੀਜ਼ ਕੀਤਾ ਜਾਵੇਗਾ। 


Maa Di Roti Karamjit Anmol


Karamjit Anmol ਦੇ ਕੰਮ ਦੀ ਗੱਲ ਕਰੀਏ ਤਾਂ ਉਹਨਾਂ ਨੇ  Mindo Taseeldarni, Laavaan Phere , Manje Bistre, Nikka Zaildar 2, Laatu ਅਤੇ Ardaas ਵਰਗੀਆਂ ਕਈ ਹੋਰ ਫਿਲਮਾਂ ਵੀ ਸ਼ਾਮਿਲ ਹਨ। Karamjit Anmol ਨੇ ਹੁਣ ਤੱਕ ਇੰਡਸਟਰੀ ਵਿੱਚ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। Karamjit Anmol ਇੱਕ ਬਹੁਤ ਹੀ ਵਧੀਆ ਸਿੰਗਰ ਵੀ ਹਨ। ਉਹਨਾਂ ਦੁਆਰਾ ਗਾਏ ਗਏ ਗੀਤਾਂ ਦੀ ਵੀ ਬਹੁ ਪ੍ਰਸ਼ੰਸਾ ਕੀਤੀ ਜਾਂਦੀ ਹੈ। 


Maa Di Roti Karamjit Anmol


ਸਾਨੂੰ ਤੁਸੀ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ Karamjit Anmol ਦੇ ਗੀਤ 'Maa Di Roti' ਬਾਰੇ ਕਿੰਨੇ ਉਤਸੁਕ ਹੋ। ਹੋਰ ਅਜਿਹੇ ਅਪਡੇਟਾਂ ਲਈ, Gabruu.com ਨੂੰ ਫਾਲੋ ਕਰੋ।  

Related Posts: