MANGWI KAMEEZ LYRICS- Chann Angrez Youngveer
Singer: Youngveer
Starring : Youngveer / Harpawit
Lyrics : Chann Angrez/Youngveer
Music: Jaymeet
Video by: Team Last Page
ਜੈ ਵੀਰੂ ਵਾੰਗੂ ਸਾਡੀ ਯਾਰੀ ਪੱਕੀ ਸੀ।
ਕਮਲਾ ਉਹ ਮੇਰੇ ਲਈ ਬਾਹਲਾ ਹੀ ਲੱਕੀ ਸੀ।।
ਜਦੋਂ ਬਾਹਰੋਂ ਤੁਰਿਆ ਸੀ, ਮੈਂ ਕਿਹਾ ਦੱਸ ਕੀ ਲੈਕੇ ਆਵਾਂ।
ਕਹਿੰਦਾ ਤੂੰ ਹੀ ਆਜਾ ਮੈਨੂੰ ਹੋਰ ਲੋੜ ਨੀ।।
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ।
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ।।
ਮੈਂ ਕਰ ਗਿਆ ਸੀ ਤੱਰਕੀ,
ਓਹ ਰਹਿ ਗਿਆ ਸੀ ਪਿੱਛੇ।
ਗਿਣਤੀ ਦੇ ਯਾਰ ਬਥੇਰੇ,
ਪਰ ਓਹਦੇ ਵਰਗਾ ਕਿੱਥੇ।।
ਮੈਨੂੰ ਕਹਿੰਦਾ ਸੀ ਤੂੰ ਬਾਹਰ ਪਹੁੰਚ,
ਤੇ ਮਗਰੇ ਮੈਂ ਵੀ ਆਇਆ।
ਨੋਕੀਆ ਵਾਲਾ ਫ਼ੋਨ ਵੇਚ,
ਮੇਰਾ ਪਾਸਪੋਰਟ ਸੀ ਬਣਾਇਆ।।
ਮੈਂ ਓਹਦੇ ਕੋਲੋਂ ਸਿੱਖੀ ਪਾਈ ਪਾਈ ਜੋੜਨੀ...
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ।
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ।।
ਸਦਾ ਫਿਕਰ ਚ ਡੁੱਬਿਆ ਰਹਿੰਦਾ,
ਰਾਤਾਂ ਨੂੰ ਨਹੀਂ ਸੀ ਸੌਂਦਾ।
ਉੱਪਰੋਂ ਉੱਪਰੋਂ ਸੀ ਹੱਸਦਾ,
ਅੰਦਰੋਂ ਸੀ ਬਾਹਲਾ ਰੋਂਦਾ।।
ਜ਼ਿੰਦਗੀ ਵਿੱਚ ਨਹੀਂ ਉਹ ਮੇਰੇ,
ਪਰ ਸੁਪਨਿਆਂ ਵਿੱਚ ਆਉਂਦਾ।
ਇੰਨਾ ਨ ਮੈਂ ਟੁੱਟਿਆ ਹੁੰਦਾ,
ਜੇ ਓਹਨੂੰ ਨ ਗਵਾਉਂਦਾ।।
ਕਦੇ ਸੋਚਿਆ ਨਹੀਂ ਸੀ ਓਹਨੇ ਯਾਰੀ ਇੰਝ ਤੋੜਨੀ...
ਰੱਬਾ ਮੈਨੂੰ ਮੇਰਾ ਓਹੀ ਯਾਰ ਮੋੜਦੇ।
ਮੈਂ ਜੀਹਦੀ ਮੰਗਵੀਂ ਕਮੀਜ਼ ਮੋੜਨੀ।।