Song: Mann Bharya
Singers: B Praak
Music: B Praak
Lyricist: Jaani
Label : Speed Records
ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ(x2)
ਗੱਲ ਗੱਲ ਤੇ ਸ਼ੱਕ ਕਰਦਾ
ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ ‘ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨਈ ਤੇਰੇ ਬਿਨ
ਤੈਂਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਪਿਆਰ ਮੇਰੇ ਨੂੰ ਤੂੰ
ਵੇ ਮਜ਼ਾਕ ਸਮਝ ਕੇ ਬੈਠੇਂ
ਮੈਂ ਸਭ ਸਮਝਦੀ ਆਂ
ਤੂੰ ਜਵਾਕ ਸਮਝ ਕੇ ਬੈਠੇਂ(x2)
ਤੂੰ ਵਕ਼ਤ ਨਹੀਂ ਦਿੰਦਾ
ਮੈਂਨੂੰ ਅੱਜ ਕੱਲ ਦੋ ਪਲ ਦਾ
ਤੈਂਨੂੰ ਪਤਾ ਨਹੀਂ ਸ਼ਾਇਦ
ਇਸ਼ਕ ਵਿਚ ਇੰਝ ਨਹੀਂ ਚੱਲਦਾ
ਮੈਂਨੂੰ ਤੂੰ ਜੁੱਤੀ ਥੱਲੇ ਰੱਖਦੇ
ਜਾਨੀ ਲੋਕਾਂ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਤੂੰ ਸਭ ਜਾਣਦਾ ਏ
ਮੈਂ ਛੱਡ ਨਈ ਸਕਦੀ ਤੈਂਨੂੰ
ਤਾਂ ਹੀ ਤਾਂ ਉਂਗਲਾਂ ਤੇ
ਰੋਜ਼ ਨਚਾਉਣਾ ਏ ਮੈਂਨੂੰ (x2)
ਅਗਲੇ ਜਨਮ ਵਿੱਚ ਅੱਲ੍ਹਾ
ਐਸਾ ਖੇਲ ਰਚਾ ਕੇ ਭੇਜੇ
ਮੈਂਨੂੰ ਤੂੰ ਬਣਾ ਕੇ ਭੇਜੇ
ਤੈਂਨੂੰ ਮੈਂ ਬਣਾ ਕੇ ਭੇਜੇ
ਵੇ ਫੇਰ ਤੈਂਨੂੰ ਪਤਾ ਲੱਗਣਾ
ਕਿਵੇਂ ਪੀਤਾ ਜਾਂਦੇ ਪਾਣੀ ਖਾਰਾ ਖਾਰਾ
ਵੇ ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ ..