Popular Countries

ਰੱਖੜੀ ਦੇ ਤਿਉਹਾਰ ‘ਤੇ R Nait , Jasbir jassi , Prabh Gill ਸਣੇ ਕਈ ਪੰਜਾਬੀ ਗਾਇਕਾਂ ਨੇ ਭੈਣਾਂ ਨਾਲ ਤਸਵੀਰਾਂ ਕੀਤੀ ਸਾਂਝੀ

By Harpreet Kaur . 3rd August 2020 05:05pm
ਰੱਖੜੀ ਦੇ ਤਿਉਹਾਰ ‘ਤੇ R Nait , Jasbir jassi , Prabh Gill ਸਣੇ ਕਈ ਪੰਜਾਬੀ ਗਾਇਕਾਂ ਨੇ ਭੈਣਾਂ ਨਾਲ ਤਸਵੀਰਾਂ ਕੀਤੀ ਸਾਂਝੀ


ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ । ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ ।ਪੰਜਾਬੀ ਸੈਲੀਬ੍ਰੇਟੀ ਵੀ ਆਪੋ ਆਪਣੇ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਮਨਾ ਰਹੇ ਹਨ । 



ਗਾਇਕ R Nait ਨੇ ਵੀ ਆਪਣੀ ਭੈਣ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਤਿਉਹਾਰ ਦਾ ਜਸ਼ਨ ਮਨਾਇਆ ਹੈ ।ਉਨ੍ਹਾਂ ਨੇ ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਲਿਖਿਆ ਕਿ ਬਚਪਨ ਦੇ ਵਿੱਚ ਲੜਦੇ ਰਹਿਣਾ ਆਓੁਦੀ ਯਾਂਦ ਬਥੇਰੀ ਏ ਨਿੱਕੀ ਨਿੱਕੀ ਗੱਲ ਪਿੱਛੇ ਲੜ ਪੈਂਦੇ ਸੀ ਕਿ ਪਹਿਲੀ ਰੋਟੀ ਮੇਰੀ ਏ 😃😃 ਭੈਣ ਭਰਾ ❤️❤️🙏



ਇਸ ਦੇ ਨਾਲ ਹੀ ਗਾਇਕ Jasbir jassi ਨੇ ਰੱਖੜੀ ਦੇ ਮੌਕੇ ਆਪਣੀਆਂ ਦੋਵੇਂ ਭੈਣਾਂ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਰੱਖੜੀ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ‘ਵੀਰਾ ਤੂੰ ਕਿਉਂ ਡੋਲਦਾ ਵੇ ਭੈਣਾਂ ਦਾ ਪਿਆਰ ਤੇਰੇ ਨਾਲ ਵੇ’




ਇਸ ਤੋਂ ਇਲਾਵਾ Prabh Gill , Gitaz Bindrakhia , Anmolgagan Maan , Sunanda Sharma ਸਣੇ ਕਈ ਹੋਰ ਵੀ ਸੈਲੀਬ੍ਰੇਟੀਜ਼ ਨੇ ਜੋ ਆਪੋ ਆਪਣੇ ਤਰੀਕੇ ਨਾਲ ਇਸ ਤਿਉਹਾਰ ਦੀਆਂ ਵਧਾਈਆਂ ਦੇ ਰਹੇ ਹਨ ।