Popular Countries

Miss Pooja ਨੇ ਬਣਾਇਆ ਇੱਕ ਨਵਾਂ Record

By Harpreet Kaur . 12th February 2020 06:07pm
Miss Pooja ਨੇ ਬਣਾਇਆ ਇੱਕ ਨਵਾਂ Record


ਪਾਲੀਵੁਡ ਇੰਡਸਟਰੀ ਦੇ ਕਈ ਸਿਤਾਰੇ ਆਪਣੀ ਗਾਇਕੀ ਦੇ ਨਾਲ – ਨਾਲ ਅਦਾਕਾਰੀ ਵਿੱਚ ਵੀ ਕਮਾਲ ਦਿਖਾ ਚੁੱਕੇ ਹਨ ਅਹਿਜੀ ਹੀ ਇੱਕ ਕਲਾਕਾਰ ਅਤੇ ਅਦਾਕਾਰਾ Miss Pooja ਹੈ ਉਹਨਾਂ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ। ਗਾਇਕਾ ਅਤੇ ਅਦਾਕਾਰਾ Miss Pooja ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਕਲਿੱਪ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਦਸਿਆ ਹੈ ਕਿ ਇਹ ਉਹਨਾਂ ਦੇ ਹੁਣ ਤੱਕ 850 ਵੇਂ ਗੀਤ ਦਾ ਵੀਡਿਓ  ਹੈ। ਉਹਨਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ। Shot 850th video !! Still feel the same passion !! Love music! Love my job 


ਤੁਸੀ ਨਜ਼ਰ ਮਾਰੋ ਇਸ ਵੀਡੀਓ ਕਲਿੱਪ ਤੇ। 



Miss Pooja The Landers


ਅਜੇ ਤੱਕ ਗੀਤ ਦਾ ਟਾਇਟਲ ਅਤੇ ਗੀਤ ਦੀ ਰਿਲੀਜ਼ਿੰਗ ਤਾਰੀਕ ਸਾਡੇ ਨਾਲ ਸਾਂਝੀ ਨਹੀਂ ਕੀਤਾ ਗਈ ਪਰ ਇਹ ਗੀਤ ਆਉਣ ਵਾਲੀ ਪੰਜਾਬੀ ਫਿਲਮ 'Ullu de pathe' ਵਿੱਚ ਦੇਖਣ ਨੂੰ ਮਿਲੇਗਾ ,The Landers ਉਹਨਾਂ ਦਾ ਗੀਤ ਗਾਉਣ ਵਿਚ ਸਾਥ ਦੇਣਗੇ ਇਸਦੇ ਨਾਲ ਹੀ The Landers 'Ullu de pathe' ਫ਼ਿਲਮ ਵਿਚ ਮੁਖ ਕਿਰਦਾਰ ਨਿਭਾ ਰਹੇ ਹਨ ਅਤੇ ਇਸ ਗੀਤ ਦੀ ਵੀਡੀਓ Taj ਵਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ

 


Miss Pooja ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੱਗਭਗ ਹਰ ਗਾਇਕ ਨਾਲ ਗੀਤ ਗਾਏ ਹਨ ਉਹਨਾਂ ਨੇ 2006 ਵਿਚ ਆਪਣੇ ਪਹਿਲੇ ਗੀਤ 'Jaan Ton Pyari' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਵਿਚ, Miss Pooja ਨੇ Sohnea,Dimaag Khraab,Baari Baari Barsi,Jeeeju,Ford ਅਤੇ Fishcut ਵਰਗੇ ਹੋਰ ਕਈ ਸੁਪਰਹਿੱਟ ਗੀਤ ਦਿੱਤੇ ਹਨ Miss Pooja ਨੇ ਕਈ ਪੰਜਾਬੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਹੈ ਜਿਵੇਂ ਕਿ Panjaban,Ishq Garaari,Pooja Kiven AA

ਇਸ ਤੋਂ ਇਲਾਵਾਂ Miss Pooja ਨੇ ਬਾਲੀਵੁੱਡ ਵਿੱਚ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ,Second Hand Jawaani,Ishq Ki Gali,Tipsy Hogai ਅਤੇ ਇਹਨਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ

Related Posts: