Popular Countries

Miss Pooja ਨੇ ਆਪਣੇ ਪਿਤਾ ਦੀ ਯਾਦ ‘ਚ ਪੋਸਟ ਕੀਤੀ ਸ਼ੇਅਰ ,ਸਾਂਝੇ ਕੀਤੇ ਦਿਲ ਦੇ ਜਜ਼ਬਾਤ

By Harpreet Kaur . 14th October 2020 11:15am
Miss Pooja ਨੇ ਆਪਣੇ ਪਿਤਾ ਦੀ ਯਾਦ ‘ਚ ਪੋਸਟ ਕੀਤੀ ਸ਼ੇਅਰ ,ਸਾਂਝੇ ਕੀਤੇ ਦਿਲ ਦੇ ਜਜ਼ਬਾਤ




ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ Miss Pooja ਆਪਣੇ ਪਿਤਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਜੋ ਪਿਉ ਧੀ ਦੇ ਪਿਆਰ ਨੂੰ ਦਰਸਾ ਰਹੀ ਹੈ । 


View this post on Instagram

❤️ you Papa ...

A post shared by Miss Pooja (@misspooja) on



ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ Miss Pooja ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਿਤਾ ਦਾ ਪਿਆਰ ਹਮੇਸ਼ਾ ਆਪਣੀ ਧੀ ਲਈ ਬਰਕਰਾਰ ਰਹਿੰਦਾ ਹੈ ।ਬੇਸ਼ੱਕ ਅੱਜ ਉਨ੍ਹਾਂ ਦੇ ਪਿਤਾ ਅੱਜ ਇਸ ਦੁਨੀਆ ‘ਚ ਨਹੀਂ ਹਨ, ਪਰ ਉਨ੍ਹਾਂ ਦਾ ਪਿਆਰ ਅਤੇ ਦੁਆਵਾਂ ਹਮੇਸ਼ਾ ਉਨ੍ਹਾਂ ਦੇ ਨਾਲ ਹਨ । 


View this post on Instagram

Peach :)

A post shared by Miss Pooja (@misspooja) on



 ਜੇਕਰ Miss Pooja ਦੇ ਗੀਤਾ ਦੀ ਗੱਲ ਕਰੀਏ ਤਾਂ Miss Pooja ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਵਿੱਚ ਕਾਫੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਨੇ ਜਿਵੇਂ Sohnea, Dimaag Khraab, Gallan Changiyan, Fishcut, Ford, Petrol 2, College, Mehndi, Baari Baari Barsi ਵਰਗੇ ਗੀਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਨਾਈ ਹੈ ਅਤੇ ਇਸ ਦੇ ਨਾਲ ਹੀ Miss Pooja ਦੇ ਕਈ ਗੀਤਾ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ।

ਪਰ ਏਨੀਂ ਦਿਨੀਂ ਉਹ ਆਪਣੇ ਪਿਤਾ ਨੂੰ ਲੈ ਕੇ ਬੇਹੱਦ ਉਦਾਸ ਹਨ ।ਅਕਸਰ ਆਪਣੇ ਪਿਤਾ ਦੀ ਯਾਦ ‘ਚ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ।