Popular Countries

ਮਾਡਲ ਅਤੇ ਅਦਾਕਾਰਾ Divya Chouksey ਦਾ ਕੈਂਸਰ ਨਾਲ ਹੋਇਆ ਦਿਹਾਂਤ

By Harpreet Kaur . 13th July 2020 11:31am
ਮਾਡਲ ਅਤੇ ਅਦਾਕਾਰਾ Divya Chouksey ਦਾ ਕੈਂਸਰ ਨਾਲ ਹੋਇਆ ਦਿਹਾਂਤ






ਇਸ ਸਮੇਂ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਲਗਾਤਾਰ ਬੁਰੀਆਂ ਖਬਰਾਂ ਆ ਰਹੀਆਂ ਹਨ। ਮਾਡਲ ਅਤੇ ਅਭਿਨੇਤਰੀ Divya Chouksey ਦਾ ਐਤਵਾਰ ਨੂੰ ਕੈਂਸਰ ਨਾਲ ਮੌਤ ਹੋ ਗਈ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਸੀ। ਭੈਣ Soumya ਨੇ ਆਪਣੇ ਫੇਸਬੁੱਕ ਪੋਸਟ ਰਾਹੀਂ Divya Chouksey ਦੀ ਮੌਤ ਦੀ ਪੁਸ਼ਟੀ ਕੀਤੀ ਹੈ।  



Soumya ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਲਿਖਿਆ-‘ ਮੈਨੂੰ ਬਹੁਤ ਦੁੱਖ ਨਾਲ ਦੱਸਣਾ ਹੈ ਕਿ ਮੇਰੀ ਚਚੇਰੀ ਭੈਣ Divya Chouksey ਦਾ ਅੱਜ ਕੈਂਸਰ ਕਾਰਨ ਬਹੁਤ ਛੋਟੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਲੰਡਨ ਤੋਂ ਅਦਾਕਾਰੀ ਦਾ ਕੋਰਸ ਕੀਤਾ। ਉਹ ਇੱਕ ਬਹੁਤ ਚੰਗੀ ਮਾਡਲ ਵੀ ਸੀ। ਉਸਨੇ ਕਈ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸਨੇ ਸਿੰਗੀਗ ਵਿੱਚ ਆਪਣਾ ਨਾਮ ਵੀ ਕਮਾਇਆ ਅਤੇ ਅੱਜ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚਲੀ ਗਈ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ। RIP ‘





ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਭੋਪਾਲ ਦੀ ਵਸਨੀਕ Divya Chouksey ਨੇ ਲੰਡਨ ਦੀ ਬੈਡਫੋਰਡਸ਼ਾਇਰ ਯੂਨੀਵਰਸਿਟੀ ਤੋਂ ਐਕਟਿੰਗ ਕੋਰਸ ਕੀਤਾ ਸੀ। Divya Chouksey ਨੇ ਅਦਾਕਾਰੀ ਦੇ ਨਾਲ-ਨਾਲ ਡਾਂਸ ਦੀ ਸਿਖਲਾਈ ਵੀ ਲਈ। 





ਉਹ ਆਈਐਮਸੀ ਮਿਸ ਇੰਡੀਆ ਯੂਨੀਵਰਸ ਦੀ ਵੀ ਇੱਕ ਮੁਕਾਬਲੇਬਾਜ਼ ਸੀ। ਇਸ ਤੋਂ ਬਾਅਦ ਉਸਨੇ ਐਡ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ' Apna Dil Toh Awara’ ਨਾਲ ਕੀਤੀ ਸੀ।