Popular Countries

Motti Motti Akh : Shivjot ਅਤੇ Gurlez Akhtar ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

By Harpreet Kaur . 28th February 2020 02:55pm
  Motti Motti Akh : Shivjot ਅਤੇ Gurlez Akhtar ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ



ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗੀਤਕਾਰ ਅਤੇ ਗਾਇਕ Shivjot ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਸੋਸ਼ਲ ਮੀਡਿਆ ਤੇ ਕਾਫੀ ਸਰਗਰਮ ਰਹਿਦੇ ਹਨ ਅਤੇ ਉਹ ਆਪਣੇ ਨਵੇਂ ਗੀਤ ਨਾਲ ਆਪਣੇ ਦਰਸ਼ਕਾਂ ਦੇ ਰੂ ਬ ਰੂ ਹੋਣ ਜਾ ਰਹੇ ਨੇ,ਜੀ ਹਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਜਿਸ ਵਿੱਚ Shivjot ਅਤੇ ਉਹਨਾਂ ਦੇ ਨਾਲ ਖੂਬਸੂਰਤ ਮਾਡਲ ਨਜ਼ਰ ਆ ਰਹੀ ਹੈ।ਗੀਤ ਦੇ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਤੁਸੀ ਹੇਠਾਂ ਦਿੱਤੇ ਪੋਸਟਰ ਤੇ ਇੱਕ ਨਜ਼ਰ ਮਾਰੋ। 



ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਦਾ ਸਿਰਲੇਖ ਹੈ 'Motti Motti Akh' ਇਹ ਗੀਤ ਡਿਊਟ ਗੀਤ ਹੈ ਜਿਸ ਨੂੰ Shivjot ਅਤੇ Gurlez Akhtar ਨੇ ਆਪਣੀ ਮਿੱਠੀ ਅਵਾਜ ਦੇ ਨਾਲ ਸ਼ਿਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾ ਦੀ ਤਾਂ, ਗੀਤ ਦੇ ਬੋਲ Shivjot ਨੇ ਖੁਦ ਲਿਖੇ ਅਤੇ ਇਸ ਗੀਤ ਦਾ ਵੀਡੀਓ  Yaadu Brar ਵਲੋਂ ਤਿਆਰ ਕੀਤਾ ਗਿਆ ਹੈ। 'Motti Motti Akh' ਗੀਤ 29 ਫਰਵਰੀ 2020 ਨੂੰ 'T Series' ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦਰਸ਼ਕਾਂ ਵਲੋਂ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। 




Shivjot ਦੀ ਗੀਤਕਾਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਿਖੇ ਗੀਤਾਂ ਨੂੰ ਬਹੁਤ ਸਾਰੇ ਮਸ਼ਹੂਰ  ਕਲਾਕਾਰਾਂ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਉਹਨਾਂ ਨੇ ਆਪਣੀ ਆਵਾਜ਼ ਵਿੱਚ Teri Meri Tutju, Ford Vs Ford 2, Eye Candy, Supna Banke ਅਤੇ Pet Love ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। 




ਇਸ ਤੋਂ ਇਲਾਵਾਂ ਉਹਨਾਂ ਦਾ ਹਾਲ ਹੀ ਵਿੱਚ ਗੀਤ 'Jatt Di Pasand' 15 ਜਨਵਰੀ 2020 ਨੂੰ ਰਿਲੀਜ਼ ਹੋਇਆ ਸੀ, ਦਰਸ਼ਕਾਂ ਵਲੋਂ ਉਹਨਾਂ ਦੇ ਇਸ ਗੀਤ ਨੂੰ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਖ਼ੁਦ Shivjot ਨੇ ਸੀ ਅਤੇ ਵੀਡੀਓ ਨੂੰ Yaadu Brar ਨੇ ਤਿਆਰ ਕੀਤਾ ਸੀ। ਇਸ ਗੀਤ ਨੂੰ T Series ਦੇ ਲੇਬਲ ਹੇਠ ਰਿਲਿਜ਼ ਕੀਤਾ ਗਿਆ ਸੀ। 

ਤੁਸੀ ਸਾਨੂੰ ਦੱਸੋ ਕਿ ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ 'Motti Motti Akh' ਗੀਤ ਲਈ ਕਿੰਨੇ ਉਤਸ਼ਾਹਤ ਹੋ ਅਤੇ ਇਸ ਤਰ੍ਹਾਂ ਦੇ ਹੋਰ ਅਪਡੇਟਾਂ ਲਈ Gabruu.com ਨੂੰ ਫਾਲੋ ਕਰੋ। 

Related Posts: