Popular Countries

Neeru Bajwa ਨੇ Sushant Singh Rajput ਬਾਰੇ ਕੀਤਾ ਟਵੀਟ

By Harpreet Kaur . 14th August 2020 05:15pm
Neeru Bajwa ਨੇ Sushant Singh Rajput ਬਾਰੇ ਕੀਤਾ ਟਵੀਟ



ਪਿਛਲੇ ਹਫਤੇ ਕੇਂਦਰ ਨੇ Sushant Singh Rajput ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ । ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹਰ ਇੱਕ ਨੇ ਇਸ ਫੈਸਲੇ ਦਾ ਸਵਾਗਤ ਕੀਤਾ । ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹਨਾਂ ਮਸ਼ਹੂਰ ਹਸਤੀਆਂ ਵਿੱਚੋਂ ਪੰਜਾਬੀ ਅਦਾਕਾਰਾ Neeru Bajwa ਵੀ ਇੱਕ ਹੈ । Neeru Bajwa ਨੇ ਆਪਣਾ ਸਮਰਥਨ ਦੇਣ ਲਈ ਆਪਣੇ ਟਵਿੱਟਰ ਹੈਂਡਲ ਦੀ ਵਰਤੋਂ ਕੀਤੀ ਹੈ ।






ਉਸ ਨੇ ਟਵੀਟ ਕਰਕੇ ਲਿਖਿਆ ਹੈ #ਛਭੀਢੋਰਸ਼ਸ਼੍ਰ’. Neeru Bajwa ਨੇ ਕੋਈ ਲੰਮਾ ਨੋਟ ਨਹੀਂ ਲਿਖਿਆ ਉਸ ਨੇ ਸਿਰਫ ਹੈਸ਼ਟੈਗ ਦੀ ਹੀ ਵਰਤੋ ਕਰਦੇ ਹੋਏ ਆਪਣਾ ਸਮਰਥਨ ਜਤਾਇਆ ਹੈ । Neeru Bajwa ਦੇ ਇਸ ਟਵੀਟ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਵੀ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਦੇ ਪ੍ਰਸ਼ੰਸਕ ਵੀ ਲਗਾਤਾਰ ਰੀਟਵੀਟ ਕਰਕੇ Neeru Bajwa ਦਾ ਸਮਰਥਨ ਕਰ ਰਹੇ ਹਨ ।




ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ Neeru Bajwa ਨੇ ਪਾਲੀਵੁੱਡ ‘ਚ ਵੀ ਨਾਮ ਕਮਾਇਆ ਹੈ । ਉਹਨਾਂ ਨੇ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । Neeru Bajwa  ਇੱਕ ਅਜਿਹੀ ਅਦਾਕਾਰਾ ਹੈ ਜਿਹਨਾਂ ਨੂੰ ਫਿਲਮਾਂ ‘ਚ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਮਿਲੇ ਤਾਂ ਉਸ ਕਿਰਦਾਰ ‘ਚ ਉਹ ਜਾਨ ਪਾ ਦਿੰਦੇ ਹਨ। Neeru Bajwa ਨੂੰ ਪਾਲੀਵੁਡ ਦੀ ਅਦਾਕਾਰੀ ਕੁਈਨ ਵੀ ਕਿਹਾ ਜਾਂਦਾ ਹੈ।