Popular Countries

Neha Kakkar ਨੇ ਸੋਸ਼ਲ ਮੀਡੀਆ 'ਤੇ Himansh Kohli ਨੂੰ ਦਿੱਤੀ ਆਖਰੀ ਚੇਤਾਵਨੀ

By Harpreet Kaur . 19th February 2020 04:44pm
 Neha Kakkar ਨੇ ਸੋਸ਼ਲ ਮੀਡੀਆ 'ਤੇ Himansh Kohli  ਨੂੰ ਦਿੱਤੀ ਆਖਰੀ ਚੇਤਾਵਨੀ



Neha Kakkar ਕਦੇ Aditya Narayan ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਹਾਲ ਹੀ ਵਿੱਚ 'Indian Idol 11' ਦੇ ਸੈੱਟ 'ਤੇ ਉਨ੍ਹਾਂ ਨੇ ਸ਼ੋਅ ਦੇ ਹੋਸਟ Aditya Narayan ਨਾਲ ਵਿਆਹ ਕਰਵਾਇਆ। ਹਾਲਾਂਕਿ Neha Kakkar ਨੇ ਸਾਫ ਕਹਿ ਦਿੱਤਾ ਹੈ ਕਿ ਇਹ ਵਿਆਹ ਇਕ ਮਜ਼ਾਕ ਹੈ ਤੇ ਸਿਰਫ ਸ਼ੋਅ ਦੀ ਟੀ. ਆਰ. ਪੀ. ਲਈ ਕੀਤਾ ਗਿਆ ਸੀ Neha Kakkar ਅਤੇ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ Himansh Kohli ਇੱਕ ਸਾਲ ਪਹਿਲਾਂ ਵੱਖ ਹੋ ਚੁੱਕੇ ਹਨ। ਬਰੇਕਅਪ ਤੋਂ ਬਾਅਦ Neha Kakkar  ਲਗਾਤਾਰ ਸੋਸ਼ਲ ਮੀਡੀਆ ਤੇ ਆਪਣਾ ਦਰਦ ਬਿਆਨ ਕਰਦੀ ਰਹੀ ਪਰ Himansh Kohli ਚੁਪ ਹੀ ਰਹੇ।



Neha Kakkar Himansh Kohli


ਹਾਲ ਹੀ ਵਿੱਚ Himansh Kohli ਨੇ ਇੱਕ ਇੰਟਰਵਿਊ ਦੌਰਾਨ Neha ਨਾਲ ਬਰੇਕਅਪ ਦੀ ਅਸਲੀਅਤ ਦੱਸੀ Himansh Kohli ਨੇ ਕਿਹਾ ਸੀ -ਮੀਡੀਆ ਹੀ ਨਹੀਂ ਬਾਕੀ ਲੋਕ ਵੀ ਮੈਨੂੰ Neha Kakkar ਦਾ ਐਕਸ – ਬੁਆਏਫ੍ਰੈਂਡ ਕਹਿਕੇ ਹੀ ਬੁਲਾਉਂਦੇ ਹਨ। ਮੈਂ ਸਮਝ ਸਕਦਾ ਹਾਂ ਕਿ ਮੇਰਾ ਰਿਲੇਸ਼ਨਸ਼ਿਪ ਕਿਸੇ ਦੇ ਨਾਲ ਰਿਹਾ ਹੈ ਹਾਲਾਂਕਿ ਮੈਨੂੰ ਬੁਰਾ ਵੀ ਲੱਗਦਾ ਹੈ ਕਿਉਂਕਿ ਮੇਰੀ ਆਪਣੀ ਵੀ ਇੱਕ ਪਹਿਚਾਣ ਹੈ। ਮੈਂ ਸਾਲ 2011 ਵਿੱਚ ਆਪਣੇ ਟੀਵੀ ਸ਼ੋਅ ਤੋਂ ਆਪਣਾ ਸਫਰ ਸ਼ੁਰੂ ਕੀਤਾ ਸੀ। ਸਾਲ 2014 ਵਿੱਚ ਫਿਲਮ 'Yaariyan' ਤੋਂ ਮੈਨੂੰ ਪਹਿਚਾਣ ਮਿਲੀ। 


Neha Kakkar Himansh Kohli


Himansh Kohli ਨੇ ਅੱਗੇ ਕਿਹਾ – Neha Kakkar ਅਤੇ ਮੇਰੀ ਮੁਲਾਕਾਤ ਇਸ ਤੋਂ ਕਾਫ਼ੀ ਬਾਅਦ ਹੋਈ ਸੀ। 'Ranchi Diaries' ਫਿਲਮ ਵਿੱਚ Neha Kakkar ਦਾ ਇੱਕ ਗੀਤ ਸੀ।ਸ਼ਾਇਦ ਇਸ ਦੌਰਾਨ ਅਸੀ ਮਿਲੇ ਸੀ। ਅਸੀ ਲਗਭਗ ਇੱਕ ਸਾਲ ਤੱਕ ਨਾਲ ਰਹੇ ਹਾਂ। ਮੈਂ ਉਸ ਨੂੰ ਲੈ ਕੇ ਕਾਫ਼ੀ ਸੀਰੀਅਸ ਸੀ ਅਤੇ ਵਿਆਹ ਦਾ ਵੀ ਪਲਾਨ ਸੀ। ਇੱਕ ਸਮਾਂ ਅਜਿਹਾ ਸੀ ਜਦੋਂ ਸੋਸ਼ਲ ਮੀਡੀਆ ਉੱਤੇ ਹਰ ਕੋਈ ਮੈਨੂੰ ਹੀ ਬੁਰਾ ਭਲਾ ਕਹਿ ਰਿਹਾ ਸੀ। ਹੁਣ ਚੀਜਾਂ ਥੋੜੀਆਂ ਸਥਿਰ ਹੋਈਆਂ ਹਨ।Neha Kakkar ਨੇ ਜੋ ਕੁੱਝ ਵੀ ਕਿਹਾ ਉਸ ਤੋਂ ਲੋਕਾਂ ਨੇ ਅੰਦਾਜਾ ਲਗਾ ਲਿਆ ਅਤੇ ਮੈਨੂੰ ਵਿਲੇਨ ਦੀ ਤਰ੍ਹਾਂ ਬਣਾ ਦਿੱਤਾ ਗਿਆ Neha ਟੀਵੀ ਸ਼ੋਅ ਵਿੱਚ ਰੋਈ ਅਤੇ ਲੋਕਾਂ ਨੂੰ ਭਰੋਸਾ ਹੋ ਗਿਆ।


Neha Kakkar Himansh Kohli



ਇਸ ਇੰਟਰਵਿਊ  ਤੋਂ ਬਾਅਦ Neha ਨੇ ਇਸ਼ਰਿਆਂ ਇਸ਼ਾਰਾਆਂ ਵਿੱਚ ਹੀ ਉਨ੍ਹਾਂ ਉੱਤੇ ਨਿਸ਼ਾਨਾ ਸਾਧਿਆ ਹੈ।Neha ਨੇ ਸੋਸ਼ਲ ਮੀਡੀਆ ਉੱਤੇ ਪੋਸਟ ਵਿੱਚ ਸਾਫ਼ ਤੌਰ ਉੱਤੇ Himansh Kohli ਦਾ ਤਾਂ ਨਾਮ ਨਹੀਂ ਲਿਆ ਪਰ ਉਨ੍ਹਾਂ ਦੇ ਪੋਸਟ ਤੋਂ ਇਹ ਸਾਫ਼ ਹੈ ਕਿ ਉਨ੍ਹਾਂ ਨੇ Himansh Kohli  ਨੂੰ ਹੀ ਜਵਾਬ ਦਿੱਤਾ ਹੈ।Neha Kakkar ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਆਪਣੀ ਭਾਣਜੀ ਨਾਲ ਨੱਚ ਰਹੀ ਹੈ। 

Neha Kakkar Himansh Kohli


ਇਸ ਪੋਸਟ ਦੀ ਕੈਪਸ਼ਨ ਵਿੱਚ Neha Kakkar ਨੇ ਲਿਖਿਆ ਹੈ, ''ਭਗਵਾਨ ਦਾ ਦਿੱਤਾ ਮੇਰੇ ਕੋਲ ਉਹ ਸਭ ਕੁਝ ਹੈ, ਜੋ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਦੌਰ ਵਿੱਚ ਹਾਂ। ਇਸ ਦੀ ਮੈਨੂੰ ਬਹੁਤ ਹੀ ਖੁਸ਼ੀ ਹੈ ਪਰ ਇਹ ਸਭ ਮੈਨੂੰ ਮਿਲਿਆ ਹੈ, ਵਧੀਆ ਕੰਮ ਤੇ ਵਧੀਆ ਕਰਮਾਂ ਨਾਲ। ਜਿਹੜੇ ਲੋਕ ਮੇਰੇ ਬਾਰੇ ਬੁਰਾ ਬੋਲਦੇ ਹਨ ਉਹ ਸਭ ਨਕਲੀ ਹਨ ਤੇ ਮੇਰੇ ਤੋਂ ਸੜਦੇ ਹਨ। ਉਹ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਕਰਦੇ ਹਨ।


Neha Kakkar Himansh Kohli


Neha Kakkar ਨੇ ਅੱਗੇ ਲਿਖਿਆ ਕਿ , ''ਓਏ ਆਪਣੇ ਕੰਮ ਨਾਲ ਫੇਮਸ ਹੋਵੋ, ਮੇਰੇ ਨਾਂ ਨਾਲ ਨਹੀਂ। ਦੁਬਾਰਾ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਨਾ ਕਰਨਾ। ਜੇ ਮੈਂ ਆਪਣਾ ਮੂੰਹ ਖੋਲ੍ਹਿਆ ਤਾਂ ਮੈਂ ਤੇਰੀ ਮੰਮੀ, ਪਾਪਾ ਤੇ ਭੈਣ ਦੇ ਸਾਰੇ ਕੰਮਾਂ ਬਾਰੇ ਦੱਸ ਦੇਵਾਂਗੀ। ਉਨ੍ਹਾਂ ਲੋਕਾਂ ਨੇ ਕੀ-ਕੀ ਕੀਤਾ। ਮੇਰੇ ਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰ ਤੇ ਪੂਰੇ ਦੇਸ਼ ਸਾਹਮਣੇ ਵੇਚਾਰਾ ਤੇ ਵਿਲੇਨ ਬਣਨ ਦੀ ਕੋਸ਼ਿਸ਼ ਵੀ ਨਾ ਕਰੀ। ਮੈਂ ਤੈਨੂੰ ਚੇਤਾਵਨੀ ਦੇ ਰਹੀ ਹਾਂ, ਮੇਰੇ ਤੋਂ ਤੇ ਮੇਰੇ ਨਾਂ ਤੋਂ ਦੂਰ ਰਹਿ।

Related Posts: