Popular Countries

Parmish Verma ਨੇ ਲਈ ਨਵੀਂ ਸਫਾਰੀ, ਤਸਵੀਰਾਂ ਕੀਤੀਆਂ ਸਾਝੀਆਂ

By Harpreet Kaur . 26th February 2021 10:06am
Parmish Verma ਨੇ ਲਈ ਨਵੀਂ ਸਫਾਰੀ, ਤਸਵੀਰਾਂ ਕੀਤੀਆਂ ਸਾਝੀਆਂ



ਅਦਾਕਾਰ ਤੇ ਗਾਇਕ Parmish Verma ਸੋਸ਼ਲ ਮੀਡੀਆ ਉੱਤੇ ਖੂਬ ਐਕਟਿਵ ਰਹਿੰਦੇ ਨੇ ਤੇ ਹੁਣ ਉਹਨਾਂ ਨੇ ਨਵੀਂ ਸਫਾਰੀ ਲਈ ਹੈ । ਜਿਸ ਦੀਆ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । 

ਦੇਖੋ ਤਸਵੀਰਾਂ 




 ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ Parmish Verma ਨੇ ਆਪਣੇ ਪੁਰਾਣੇ ਦਿਨ ਵੀ ਯਾਦ ਕੀਤੇ ਹਨ । Parmish Verma ਨੇ ਆਪਣੀ ਉਹ ਤਸਵੀਰ ਵੀ ਸਾਂਝੀ ਕੀਤੀ ਹੈ ਜਦੋਂ ਉਹਨਾਂ ਕੋਲ ਪੁਰਾਣੇ ਮਾਡਲ ਦੀ ਸਫਾਰੀ ਕਾਰ ਹੁੰਦੀ ਸੀ । ਉਹਨਾਂ ਦਿਨਾਂ ਵਿੱਚ ਉਸ ਖੂਬ ਸੰਘਰਸ਼ ਕਰ ਰਹੇ ਹਨ । 





ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ Parmish Verma ਨੂੰ ਨਵੀਂ ਸਫਾਰੀ ਦੀ ਵਧਾਈ ਵੀ ਦਿੱਤੀ ਜਾ ਰਹੀ ਹੈ । ਲੋਕ ਲਗਾਤਾਰ ਕਮੈਂਟ ਕਰ ਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।  Parmish Verma  ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ Parmish  ਇਕ ਮਾਡਲ, ਨਿਰਦੇਸ਼ਕ, ਅਦਾਕਾਰ ਅਤੇ ਗਾਇਕ ਵੀ ਨੇ , ਗੱਲ ਕਰੀਏ Parmish Verma ਦੇ ਗੀਤਾਂ ਦੀ ਤਾਂ 'Gaal Ni Kadn' ਗੀਤ ਉਹਨਾਂ ਦੇ ਕਰੀਅਰ ਦਾ ਸਭ ਤੋਂ ਹਿੱਟ ਗੀਤ ਰਿਹਾ ਹੈ। ਇਹ ਗੀਤ ਅੱਜ ਵੀ ਲੋਕਾਂ ਦੀ ਜ਼ਬਾਨ ‘ਤੇ ਚੜਿਆ ਹੋਇਆ ਹੈ।  





ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਸਾਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ , Chal Oye, Ja Ve Ja, Kache Pakke Yaar , Hasdi Tu Reh Sohniye ਵਰਗੇ ਕਈ ਹੋਰ ਗੀਤ ਗਾਏ ਹਨ ।ਦੱਸ ਦਈਏ ਕਿ Parmish Verma ਦੀ 2017 ਵਿੱਚ ਪਹਿਲੀ ਫਿਲਮ  'Vicky Mental' ਆਈ ਸੀ। ਇਸ ਫ਼ਿਲਮ ਵਿੱਚ Parmish ਨੇ ਆਪਣੀ ਬੇਥਰੀਨ ਅਦਾਕਾਰੀ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤ ਲਿਤਾ ਸੀ ।